ਪੰਨਾ:Chanan har.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਆਖਦੀ ਹੋਈ ਕੁਲਵੰਤ ਕੌਰ ਰੋਣਹਾਕੀ ਹੋ ਗਈ, ਅੱਖਾਂ ਵਿਚ ਅਥਰੂ ਆਗਏ, ਉਸ ਨੇ ਆਪਣੇ ਦੁਪੱਟੇ ਨਾਲ ਅਥਰੂ ਪੂੰਝੇ ਤੇ ਸੁਖਦੇਵ ਨੂੰ ਪਿਆਰ ਨਾਲ ਪੁਚਕਾਰਨ ਲਗੀ, ਬਲਬੀਰ ਮਾਂ ਦੀ ਇਹ ਦਸ਼ਾ ਵੇਖਕੇ ਬਾਲਾਂ ਵਾਂਗ ਰੋਣ ਲਗ ਪਈ,ਕਲਵੰਤ ਕੌਰ ਨੇ ਉਸ ਨੂੰ ਵੀ ਸਮਝਾਇਆ ਤੇ ਕੋਲ ਬਠਾ ਕੇ ਪਿਆਰ ਕੀਤਾ ।

ਖਜ਼ਾਨ ਸਿੰਘ ਨੇ ਆਪਣਾ ਮੈਲਾ ਕੋਟ ਲਾਹ ਕੇ ਅਜੇ ਕਿਲੀ ਤੇ ਨਹੀਂ ਟੰਗਿਆ, ਜੁਤੀ ਨਹੀਂ ਲਾਹੀ ਤੇ ਉਹ ਜੁਰਾਬਾਂ ਵੀ ਨਹੀਂ ਲਾਹੀਆਂ ਜਿਨਾਂ ਨੂੰ ਕਿਸੇ ਹੋਰ ਕੰਪੜੇ ਦੇ ਰੀਡ ਲਗੇ ਹੋਏ ਸਨ । ਉਹ ਚੁਪ ਚਾਪ ਬੈਠਾ ਸੋਚ ਰਿਹਾ ਸੀ ਕਿ ਮਾਇਆ ਸੰਸਾਰ ਵਿਚ ਪਰਛਾਵੇਂ ਵਡ ਛਲ ਰੂਪ ਹੈ ਕਦੀ ਧਪ ਤੇ ਕਦੀ ਛਾਂ ਹੁੰਦੀ ਹੈ । ਉਹ ਵੀ ਦਿਨ ਸਨ ਕਿ ਉਸਦੇ ਪਿਤਾ ਇਕ ਧਨਾਢ ਰਈਸ ਸਨ । ਕਈ ਡਾਲੀਆਂ ਆਉਂਦੀਆਂ ਸਨ, ਕਿਤਿਓ ਤਾਜ਼ੇ ਫਲ ਆ ਰਹੇ ਹਨ ਤੇ ਕਿਤਿਓਂ ਖੁਸ਼ਕ ਮੇਵੇ, ਗਲ ਕੀ ਕਿਸੇ ਗਲ ਦਾ ਕੋਈ ਘਾਟਾ ਨਹੀਂ ਸੀ । ਆਹਾ ! ਅਜ ਉਸੇ ਖਜ਼ਾਨ ਸਿੰਘ ਦੇ ਬੱਚੇ ਜੇਹੜਾ ਮੁਠਾਂ ਦੀਆਂ ਮੁੱਠਾਂ ਭਰ ਭਰਕੇ ਵੰਡ ਛਡਦਾ ਸੀ ਦੋ ਆਨੇ ਦੀਆਂ ਜਲੇਬੀਆਂ ਨੂੰ ਤਰਸ ਰਹੇ ਹਨ । ਖਜ਼ਾਨ ਸਿੰਘ ਦੇ ਪਿਤਾ ਨੇ ਪੈਨਸ਼ਨ ਲੈਣ ਤੋਂ ਪਿਛੋਂ ਸਿਵਲ ਲੈਨ ਵਿਚ ਆਪਣਾ ਇਕ ਬੰਗਲਾ ਬਣਾ ਲਿਆ ਸੀ, ਬੰਗਲੇ ਦੇ ਸਾਹਮਣੇ ਇਕ ਸੁਹਾਵਣਾ ਬਾਗ ਸੀ । ਇਸ ਤੋਂ ਬਿਨਾ ਹਰ ਡਰ੍ਹਾਂ