ਪੰਨਾ:Chanan har.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

ਰੁਪਿਆਂ ਵਿਚ ਚਾਰ ਆਦਮੀਆਂ ਦਾ ਝਟ ਕਿਵੇਂ ਲੰਘ ਸਕਦਾ ਹੈ । ਉਸ ਨੂੰ ਮੋਤੀ ਰਾਮ ਬਾਣੀਏ ਅਤੇ ਸਦਾ ਹਥ ਪੈਰ ਜੋੜਨੇ ਪੈਂਦੇ ਸਨ ਤੇ ਉਸ ਪਾਸੋਂ ਦਬ ਕੇ ਰਹਿਣਾ ਪੈਂਦਾ ਸੀ । ਉਹ ਏਸੇ ਫ਼ਿਕਰ ਵਿਚ ਲਗਾ ਰਹਿੰਦਾ ਕਿ ਵਿਲਸਨ ਕੰਪਨੀ ਦੇ ਦਫ਼ਤਰ ਵਾਲਿਆਂ ਦੀ ਤਨਖਾਹ ਕਦ ਵੰਡੀਦੀ ਹੈ । ਜਿਸ ਦਿਨ ਤਨਖਾਹ ਮਿਲਦੀ ਉਸ ਤੋਂ ਅਗਲੇ ਭਲਕ ਤੜਕ ਸਾਰ ਹੀ ਮੋਤੀ ਰਾਮ ਖਜ਼ਾਨ ਸਿੰਘ ਦੇ ਬੂਹੇ ਅਗੇ ਆ ਧਰਨਾ ਮਾਰਦਾ ਤੇ ਸਰਦਾਰ ਜੀ ਉਠੋ ! ਸਰਦਾਰ ਜੀ ਉਠੋ !! ਦੀਆਂ ਹਾਕਾਂ ਮਾਰ ਕੇ ਸਾਰਾ ਘਰ ਸਿਰ ਤੇ ਚੁੱਕ ਲੈਂਦਾ । ਉਹ ਏਸ ਕਰਕੇ ਤੜਕੇ ਆ ਜਾਂਦਾ ਸੀ ਕਿ ਮਤੇ ਕੋਈ ਹੋਰ ਸ਼ਾਹ ਉਸ ਦਾ ਹਕ ਨਾ ਲੈ ਜਾਵੇ ।

ਖਜ਼ਾਨ ਸਿੰਘ ਮੋਤੀ ਰਾਮ ਬਾਂਣੀਏ ਪਾਸੋਂ ਹਿਸਾਬ ਪੁਛਣ ਦੀ ਵੀ ਹਿੰਮਤ ਨਹੀਂ ਸੀ ਕਰਦਾ, ਸਗੋਂ ਮੋਤੀ ਰਾਮ ਵਹੀ ਵਿਖਾ ਕੇ ਜਿਨੇ ਰੁਪਏ ਆਖਦਾ ਦੇ ਦੇਂਦਾ।

ਇਕ ਦਿਨ ਖਜ਼ਾਨ ਸਿੰਘ ਦਫਤਰੋ ਛੁਟੀ ਹੁੰਦਿਆਂ ਹੀ ਜਦ ਘਰ ਆਇਆ ਤਾਂ ਉਸ ਨੂੰ ਉਸ ਦੇ ਬਚੇ ਸੜਕ ਤੇ ਖੇਡਦੇ ਵਖਾਈ ਨਾ ਦਿਤੇ । ਏਧਰ ਉਧਰ ਚੁਫੇਰੇ ਤਕਕੇ ਅੰਦਰ ਗਿਆ । ਕੀ ਵੇਖਦਾ ਹੈ ਕਿ ਸੁਖਦੇਵ ਨੂੰ ਬੜੇ ਜ਼ੋਰਾਂ ਦਾ ਬੁਖਾਰ ਚੜਿਆ ਹੋਇਆ ਏ ਤੇ ਕੁਲਵੰਤ ਕੌਰ ਉਸ ਨੂੰ ਗੋਦ ਵਿਚ ਲਈ ਬੈਠੀ ਹੈ । ਸੁਖਦੇਵ ਹੌਲੀ ਹੌਲੀ ਹੁੰਗ ਰਿਹਾ ਹੈ, ਖਜ਼ਾਨ ਸਿੰਘ ਦਾ ਜੀ ਡਰ ਗਿਆ,ਪੁੱਛਣ