ਪੰਨਾ:Chanan har.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਤੇ ਕੁਲਵੰਤ ਕੌਰ ਆਖਣ ਲਗੀ ‘‘ ਕਾਕੇ ਦਾ ਜੀ ਸੁਖਾਲਾ ਨਹੀਂ ? । ’’ ਖਜ਼ਾਨ ਸਿੰਘ ਨੇ ਜਦ ਹਥ ਲਾਕੇ ਤਕਿਆ ਤਾਂ ਏਨੀ ਗਰਮੀ ਪ੍ਰਤੀਤ ਹੋਈ ਜਿਵੇਂ ਹਥ ਅੱਗ ਤੇ ਰਖ ਦਿਤਾ ਹੈ, ਕੁਲਵੰਤ ਕੌਰ ਨੇ ਫੇਰ ਕਿਹਾ, ‘‘ ਤੁਸੀਂ ਦਫਤੂ ਜਾਕੇ ਕੰਮ ਕਰੋ ਤੁਹਾਨੂੰ ਘਰ ਨਾਲ ਕੀ ? ’’ ਖਜ਼ਾਨ ਸਿੰਘ ਬਿਨਾਂ ਕੁਝ ਉਤ ਤੇ ਡਾਕਟਰ ਨੂੰ ਸਦਣ ਚਲਾ ਗਿਆ ।

ਦੂਜੇ ਦਿਨ ਖਜ਼ਾਨ ਸਿੰਘ ਨੇ ਵਿਲਸਨ ਕੰਪਨੀ ਦੇ ਵਡੇ ਬਾਬੁ ਕੋਲ ਲਿਖਕੇ ਘਲ ਦਿਤਾ ਕਿ ਮੇਰਾ ਨਿਕਾ ਕਾਕਾ। ਬੀਮਾਰ ਹੈ ਇਸ ਕਰਕੇ ਚਾਰ ਦਿਨ ਦੀ ਛੁੱਟੀ ਦੇ ਦਿਤੀ ਜਾਵੇ । ਉਸਨੂੰ ਪੂਰਾ ਵਿਸ਼ਵਾਸ਼ ਸੀ ਕਿ ਛੁਟੀ ਪ੍ਰਵਾਨ ਹੋ ਜਾਵੇਗੀ, ਜੇ ਬਹੁਤ ਹਦ ਕਰਨਗੇ ਤਾਂ ਉਨੇ ਦਿਨਾਂ ਦੇ ਪੈਸੇ ਕਟ ਲੈਣਗੇ ।

ਵਡਾ ਬਾਬੂ ਉਪਰੋਂ ਆਮਦਨ ਕਰਨ ਵਾਲਿਆਂ ਵਿਚੋਂ ਸੀ, ਜਿਸ ਦਿਨ ਤਨਖਾਹ ਵੰਡਣੀ ਹੁੰਦੀ ਵਡਾ ਬਾਬੂ ਚਪੜਾਸੀ ਤੋਂ ਲੈਕੇ ਸਭ ਕਲਰਕਾਂ ਨਾਲ ਮਿਠੀਆਂ ਮਿਠੀਆਂ ਗਲਾਂ ਕਰਦਾ। ਕਿਸੇ ਨੂੰ ਆਖਦਾ ਸਾਹਿਬ ਤੇਰੇ ਤੇ ਗੁੱਸੇ ਸੀ ਮੈਂ ਮਸਾਂ ਮਸਾਂ ਠੰਡਾ ਕੀਤਾ । ਕਿਸੇ ਨੂੰ ਆਖਦਾ ਤੈਨੂੰ ਰਖਿਆ ਹੀ ਮੈਂ ਹੈ, ਨਹੀਂ ਤੇ ਸਾਹਿਬ ਚਰੋਕਣਾਂ ਕਢ ਛਡਦਾ ।

ਵਡਾ ਬਾਬੂ ਹਰ ਇਕ ਦੀ ਤਨਖਾਹ ਦੇਣ ਲਗਾ ਕੁਝ ਨਾ ਕੁਝ ਰਖ ਲੈਂਦਾ ਤੇ ਸਹੀ ਕਰਾਉਣ ਲਗਾ ਪੁਛ ਲੈਂਦਾ ‘ ਖੁਸ਼ੀ ਨਾਲ ’ ? ਪਰ ਖਜ਼ਾਨ ਸਿੰਘ ਪਾਸੋਂ ਉਹ ਕੁਝ ਨਹੀਂ ਸੀ ਲੈਂਦਾ, ਕਿਉਂਕਿ ਇਕ ਦਿਨ ਖਜ਼ਾਨ ਸਿੰਘ ਦਾ