ਪੰਨਾ:Chanan har.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)

ਇਕ ਰੁਪਿਆਂ ਹੌਲੀ ਜਹੀ ਜੇਬ ਵਿਚ ਪਾਉਣ ਲਗਿਆ ਪਛਿਆ, ? ‘ਖੁਸ਼ੀ ਨਾਲ’ ਤਾਂ ਅਗੋਂ ਖਜ਼ਾਨ ਸਿੰਘ ਨੇ ਉਤਰ ਦਿਤਾ, “ਬਾਬੂ ਜੀ ! ਕਬੀਲਦਾਰੀ ਭਾਰੀ ਹੈ, ਚਾਰ ਰੁਪਏ ਮਕਾਨ ਦਾ ਕਰਾਇਆ ਹੈ ਤੇ ............ ’’ ਬਾਬੂ ਸਾਹਿਬ ਇਹ ਗਲ ਸੁਣਦੇ ਹੀ ਸੜ ਬਲ ਗਏ ਤੇ ਜਿਨੀ ਹੌਲੀ ਰੁਪਿਆ ਜੇਬ ਵਿਚ ਪਾਇਆ ਸੀ ਉਨੀ ਹੀ ਤੇਜ਼ੀ ਨਾਲ ਰੁਪਿਆ ਕਢਕੇ ਜ਼ਮੀਨ ਤੇ ਸੁਟ ਦਿਤਾ ਤੇ ਕਿਹਾ ਹੈ ‘‘ ਚੁਕ ਆਪਣਾ ਰੁਪਿਆ। ’’

ਉਸੇ ਦਿਨ ਤੋਂ ਨਾ ਤੇ ਬਾਬੂ ਖਜ਼ਾਨ ਸਿੰਘ ਦੀ ਕਾਟ ਹੀ ਹੁੰਦੀ ਸੀ ਤੇ ਨਾ ਹੀ ਉਸ ਨਾਲ ਖੁਲਕੇ ਬੋਲ ਚਾਲ, ਸਭ ਤੋਂ ਵਧ ਕੰਮ ਖਜ਼ਾਨ ਸਿੰਘ ਨੂੰ ਹੀ ਦਿਤਾ ਜਾਂਦਾ ਸੀ ਤਾਕਿ ਕਿਸੇ ਤਰਾਂ ਅੱਕ ਕੇ ਚਲਾ ਜਾਵੇ, ਪਰ ਪੇਟ ਬੁਰੀ ਬਲਾ ਏ, ਖਜ਼ਾਨ ਸਿੰਘ ਵਿਚਾਰਾ ਆਪਣੇ ਮਨ ਤੇ ਤਨ ਨਾਲ ਸਾਰੇ ਕੰਮ ਨਿਬਾਹੁੰਦਾ ਸੀ ।

ਚੌਥੇ ਦਿਨ ਜਦ ਖਜ਼ਾਨ ਸਿੰਘ ਦੇ ਪੁਤ੍ਰ ਨੂੰ ਆਰਾਮ ਆਗਿਆ ਤਾਂ ਉਹ ਦਫ਼ਤੁ ਗਿਆ। ਅਗੇ ਵਡੇ ਬਾਬੁ ਸਾਹਿਬ ਕੁਰਸੀ ਤੇ ਬੈਠੇ ਅਖਬਾਰ ਪੜ੍ਹ ਰਹੇ ਸਨ । ਖਜ਼ਾਨ ਸਿੰਘ ਦੇ ਸਤਿ ਸ੍ਰੀ ਅਕਾਲ ਆਖਣ ਤੇ ਬੋਲੇ ਤਕ ਨਾ, ਤੇ ਨਾ ਹੀ ਅਖਾਂ ਉਪਰ ਕਰਕੇ ਤਕਿਆ ਕਿ ਕੌਣ ਆਇਆ ਹੈ। ਬੜਾ ਚਿਰ ਵਿਚਾਰਾ ਖਲੋਤਾ ਰਿਹਾ, ਆਖਰ ਪੁਛਣ ਲਗਾ ‘ਬਾਬੂ ਜੀ, ਅਜ ਮੇਰੇ ਲਈ ਕੀ ਕੰਮ ਏ ? ‘ਅਗੋਂ ਉਤੁ ਮਿਲਿਆ, ਜੋ ਜੀ ਕਰੇ, ਕਰ ’ ਖ਼ਜ਼ਾਨ ਸਿੰਘ ਨੇ ਫੇਰ ਕਿਹਾ-ਦਸੋ, ਤਾਂ ਆਖਣ ਲਗਾ, ‘ਜਾਓ ਜਾਕੇ ਦਫਤਰੋਂ ਪੁਛੋ । ’