ਪੰਨਾ:Chanan har.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)

ਖਜ਼ਾਨ ਸਿੰਘ ਸਿਧਾ ਦਫ਼ਤਰ ਨੂੰ ਗਿਆ, ਕਲਰਕਾਂ ਪਾਸੋਂ ਪਤਾ ਲਗਾ ਕਿ ਉਸਨੂੰ ਡਿਸਮਿਸ ਕਰ ਦਿਤਾ ਗਿਆਂ ਹੈ । ਇਹ ਗਲ ਸੁਣਦਿਆਂ ਹ। ਉਹਦੀਆਂ ਅੱਖਾਂ ਅਗੇ ਹਨੇਰਾ ਆ ਗਿਆ । ਉਹਦੇ ਜੀ ਵਿਚ ਆਈ ਕਿ ਵਡੇ ਸਾਹਿਬ ਨੂੰ ਮਿਲੇ ਤੇ ਉਹਦਾ ਮੰਨਤ ਤਰਲਾ ਕਰੇ, ਮਤੇ ਮੰਨ ਜਾਣ, ਪਰ ਜਦ ਉਸਦੇ ਸਾਹਮਣੇ ਗਿਆ ਤਾਂ ਹੋਰ ਕੁਝ ਨਾ ਬੋਲ ਸਕਿਆ। ਕਹਣ ਲਗਾ, ‘ਹਜ਼ੂਰ ਵਡੇ ਬਾਬੂ ਨੇ ਮੈਨੂੰ ਡਿਸਮਿਸ ਕਰੋ ਦਿਤਾ ਹੈ । ‘ਸੁਣਦਿਆਂ ਹੀ ਸਾਹਿਬ ਨੇ ਕੜਕਕੇ ਕਿਹਾ, ‘ਚਲੇ ਜਾਓ, ਵਡੇ ਬਾਬੁ ਕੀ ਸਕੈਟ ਕਰਦਾ ਹੈ ’

ਸਾਰੇ ਬਾਬੁ ਨੀਵੀਆਂ ਨਜ਼ਰਾਂ ਨਾਲ ਖਜ਼ਾਨ ਸਿੰਘ ਵਲ ਤਕ ਰਹੇ ਸਨ, ਵਿਚਾਰਾ ਸਹਿਮਿਆ ਹੋਇਆ ਬਾਹਰ ਨਿਕਲ ਗਿਆ ।

ਕੁਝ ਦਿਨ ਅਵਾਰਾ-ਗਰਦੀ ਕਰਨ ਤੋਂ ਉਪ੍ਰੰਤ ਵਿਚਾਰਾ ਖਜ਼ਾਨ ਸਿੰਘ ਇਕ ਦਿਨ ਵਡੇ ਬਾਬੂ ਦੇ ਘਰੇ ਜਾਕੇ ਮਿਲਿਆ।

ਵਡਾ ਬਾਬੁ ਸ਼ਰਾਬੀ ਹੋਇਆਂ ਹੋਇਆ ਸੀ, ਵੇਖਦਿਆਂ ਹੀ ਪਛਣ ਲਗਾ, ‘ਹੇਲੋ ਬਾਬੂ ਖਜ਼ਾਨ ਸਿੰਘ ਟੁਮ ਕੈਸਾ ਆਇਆ ਹੈ ? ਕਿਆ ਮਾਂਗਟਾ ਹੈ ਬਾਬ ? ’ ਖਜ਼ਾਨ ਸਿੰਘ ਨੇ ਹੌਲੀ ਜਿਹੀ ਕਿਹਾ ‘ਨੌਕਰੀ ਬਾਬੂ ਜੀ ’

ਹਸਦਿਆਂ ਹੋਇਆ ਬਾਬੂ ਨੇ ਕਿਹਾ ‘ਟੁਮਨੇ ਬੜਾ ਸਾਹਿਬ ਕੇ ਪਾਸ ਹਮਾਰਾ ਸਕੈਟ ਬੋਲਾ। ’

‘ਨਹੀਂ ਬਾਬੂ ਜੀ ।’