ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਹਾਸ-ਰਸ ਤੇ ਸਭ ਤੋਂ ਪਹਿਲੀ ਤੇ
ਨਵੀਨ ਪੁਸਤਕ
ਕੁਤਕਤਾਰੀਆਂ
ਇਹ ਪੁਸਤਕ ਵੀ ਸ੍ਰੀ ਮਾਨ ਸ: ਮੇਹਰ ਸਿੰਘ ਜੀ 'ਮੇਹਰ' ਪੰਜਾਬੀ ਦੇ ਪ੍ਰਸਿੱਧ ਲਿਖਾਰੀ ਨੇ ਲਿਖੀ ਹੈ। ਇਸ ਵਿਚ ਸਾਰੀਆਂ ਕਹਾਣੀਆਂ ਹਾਸ ਰਸ ਤੇ ਹਨ, ਇਕ ਇਕ ਅੱਖਰ ਤੇ ਹਾਸਾ ਨਿਕਲਦਾ ਹੈ। ਹਸਦਿਆਂ ਹਸਦਿਆਂ ਢਿਡੀਂ ਪੀੜਾਂ ਪੈ ਜਾਂਦੀਆਂ ਨੇ। ਪੁਸਤਕ ਕੀ ਏ ਹਾਸੇ ਦਾ ਸਮੰਦਰ ਏ। ਵਖੋ ਵਖ ਕਹਾਣੀਆਂ ਵਖੋ ਵਖ ਵਿਸ਼ਿਆਂ ਤੇ ਹਨ, ਸਾਡਾ ਦਾਵਾ ਹੈ ਕਿ ਪੰਜਾਬੀ ਵਿਚ ਅਜੇਹੀ ਪੁਸਤਕ ਇਸ ਤੋਂ ਪਹਿਲਾਂ ਨਹੀਂ ਛਪੀ। ਏਨੇ ਗੁਣ ਹੁੰਦਿਆਂ ਹੋਇਆਂ ਵੀ ਮੁਲ ਕੇਵਲ ॥।) ਬਾਰਾਂ ਆਨੇ।
ਮਿਲਨ ਦਾ ਪਤਾ:-
ਪੰਜਾਬੀ ਬੁਕ ਸਟਾਲ
ਗਨਪਤ ਰੋਡ ਅਨਾਰਕਲੀ ਲਾਹੌਰ