ਪੰਨਾ:Chanan har.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)

‘ਨਹੀਂ ਕਹਟਾ ਹੈ ਡੈਮਫੁਲ ।’

ਖਜ਼ਾਨ ਸਿੰਘ ਨੂੰ ਬੜਾ ਗੁੱਸਾ ਆ ਰਿਹਾ ਸੀ, ਪਰ ਪੇਟ ਬੁਰੀ ਬਲਾ ਹੈ। ਸਭ ਕੁਝ ਸਹਾਰਿਆ।

ਵਡੇ ਬਾਬੂ ਨੇ ਫੇਰ ਉਸਨੂੰ ਨੌਕਰੀ ਦਵਾਨ ਦਾ ਇਕਰਾਰ ਕੀਤਾ । ਸ਼ਰਤ ਇਹ ਪਕੀ , ਹੋਈ ਪਈ ਉਹ ਮਹੀਨੇ ਦੇ ਮਹੀਨੇ ਪੰਦਰਾਂ ਵਿਚੋਂ ਪੰਜ ਰੁਪੈ ਡਨ ਵਜੋਂ ਬਾਬੂ ਜੀ ਨੂੰ ਅਰਦਾਸ ਕਰਾਇਆ ਕਰੇ । ਵਡੇ ਬਾਬੂ ਨੇ ਇਹ ਵੀ ਕਿਹਾ ਕਿ ਚਾਰ ਪੰਜ ਬਚੇ ਨੇ, ਸ਼ਰਾਬ ਜਿਸ ਦਿਨ ਨਾ ਮਿਲੇ ਪੇਟ ਵਿਚ ਸੁਲ ਹੋਣ ਲਗ ਜਾਂਦਾ ਹੈ, ਇਸ ਕਰਕੇ · ਰੁਪਏ ਦੀ ਬੜੀ ਲੋੜ ਰਹਿੰਦੀ ਏ ।

ਖਜ਼ਾਨ ਸਿੰਘ ਨੇ ਇਹ ਗਲ ਮੰਨ ਲਈ ਤੇ ਨੌਕਰੀ ਮਿਲ ਗਈ ।

ਇਕ ਦਿਨ ਖਜ਼ਾਨ ਸਿੰਘ ਅਨਾਰਕਲੀ ਵਿਚ ਦੀ ਲੰਘ ਰਿਹਾ ਸੀ ਕਿ ਉਸਨੂੰ ਉਸਦਾ ਪੁਰਾਣਾ ਮਿੱਤੁ ਉਪਕਾਰ ਸਿੰਘ ਨਜ਼ਰੀਂ ਪਿਆ, ਬੜੇ ਚਿਰਾਂ ਪਿਛੋਂ ਮਿਲਨ ਕਰਕੇ ਝਟ ਪਟ ਬੁਲਾਉਣ ਦਾ ਹੀਆ ਨਾ ਪਿਆ । ਪਰ ਜਦ ਉਸਨੂੰ ਪੂਰਾ ਯਕੀਨ ਹੋ ਗਿਆ ਤਾਂ ਝਿਜਕਦਿਆਂ ਝਿਜਕਦਿਆਂ ਕੋਲ ਜਾਕੇ ਸਤਿ ਸ੍ਰੀ ਅਕਾਲ ਕਿਹਾ।ਉਪਕਾਰ ਸਿੰਘ ਨੇ ਖਜ਼ਾਨ ਸਿੰਘ ਦੇ ਸਤਿ ਸ੍ਰੀ ਅਕਾਲ ਦਾ ਉਤਰ ਦੇਦਿਆਂ ਹੋਇਆਂ ਉਸਨੂੰ ਸਿਰ ਤੋਂ ਪੈਰਾਂ ਤਕ ਵੇਖਿਆ ਤੇ ਏਸ ਗਲ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ ਕਿ ਉਸਦੇ ਕਪੜੇ ਖਰਾਬ ਹੋ ਜਾਣਗੇ ਖਜ਼ਾਨ ਸਿੰਘ ਨੂੰ ਘੁਟਕੇ ਜੱਫੀ ਵਿਚ ਲੈ ਲਿਆ।