ਪੰਨਾ:Chanan har.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)

ਜਾਣਦੇ ਹੋ, ਆਂਢ ਗਵਾਂਢ ਪਾਸੋਂ ਵੀ ਮੰਗ ਨਹੀਂ ਸਕਦੀ, ਫੇਰ ਕਰਾਂ ਤੇ ਕੀ ਕਰਾਂ ਮੈਂ ,

ਖਜ਼ਾਨ ਸਿੰਘ-ਬਲਬੀਰ ਦੀ ਜੇ ਵਾਲੀ ਦੇਵੇ ਤਾਂ ਗਹਿਣੇ ਪਾਕੇ ਸੌਦਾ ਸੂਤ ਲੈ ਆਈਏ ਵੇਰ ਜਦ ਪੈਸੇ ਹੋਣਗੇ ਵਡਾ ਲਵਾਂਗੇ । ਤੇਰਾ ਦਿਲ ਦਹਿਆ ਹੋਣਾ ਚਾਹੀਦਾ ਹੈ | ਕਿਉਂਕਿ ਸਾਡਾ ਘਰਾਣਾ ਕੋਈ ਗਰੀਬ ਦਾ ਖਾਨਦਾਨ ਨਹੀਂ । ਕੀ ਹੋਇਆ, ਜੋ ਅਜ ਅਸੀਂ ਗਰੀਬ ਹਾਂ, ਸਿਆਣੇ ਆਖਦੇ ਨੇ, ਰਸੀ ਸੜ ਜਾਂਦੀ ਏ ਪਰ ਵਟ ਕਦੀ ਨਹੀਂ ਜਾਂਦਾ ।

ਇਹ ਗਲ ਸੁਣਕੇ ਕੁਲਵੰਤ ਕੌਰ ਹੋਰ ਕੁਝ ਨਾ ਝੋਲ ਸਕੀ ਤੇ ਬਲਬੀਰ ਦੀ ਵਾਲੀ ਲਾਹਕੇ ਦੇ ਦਿਤੀ

ਦੋਵੇਂ ਮਿਤ੍ਰ ਰਾਤ ਨੂੰ ਪ੍ਰਸ਼ਾਦ ਛਕਣ ਬੈਠੇ, ਵਰਸ਼ ਠੀਕ ਨਹੀਂ ਸੀ, ਏਸ ਕਰਕੇ ਖਜ਼ਾਨ ਸਿੰਘ ਦੇ ਬਿਸਤ੍ਰੇ ਦੀ ਪਾਟੀ ਹੋਈ ਦਰੀ ਹੇਠ ਵਛਾਈ ਗਈ, ਇਕ ਨਕਰ ਵਲ ਚਾਦਰ ਤਾਣ ਦਿਤੀ ਗਈ ਜਿਸਦੇ ਉਹਲੇ ਕੁਲਵੰਤ ਕੌਰ ਬੈਠੀ ਪਰਸ਼ਾਦਾ ਤਿਆਰ ਕਰ ਰਹੀ ਸੀ । ਸੁਖਦੇਵ ਪੰਘੂੜੇ ਵਿਚ ਸੁੱਤਾ ਹੋਇਆ ਸੀ ਤੇ ਬਲਬੀਰ ਪ੍ਰਸ਼ਾਦ ਛਕਾਣ ਵਿਚ ਮਾਂ ਦਾ ਹਥ ਵਟਾ ਰਹੀ ਸੀ।

ਪ੍ਰਸ਼ਾਦ ਛਕਣ ਤੋਂ ਵੇਹਲੇ ਹੋਕੇ ਦੋਵੇਂ ਮਿਤਰ ਗਲੀ ਕਰਨ ਲਗੇ | ਖਜ਼ਾਨ ਸਿੰਘ ਨੇ ਜਰਮਨ ਦੇ ਹਾਲ ਪਛਦਿਆਂ ਹੋਇਆਂ ਪਛਿਆ, ‘ਤੁਸੀਂ ਜਰਮਨ ਕੀ ਲੇਣ ਗਏ ਸਾਓ ?‘

ਉਪਕਾਰ ਸਿੰਘ-ਮੈਂ ਦੀਆ ਸਲਾਈ ਦੀਆਂ ਡਬੀਆਂ ਦਾ ਕੰਮ ਸਿਖਣ ਗਿਆ ਸਾਂ, ਕੰਮ ਸਿਖਕੇ ਤਿੰਨਾਂ ਵਰਿਆਂ