ਪੰਨਾ:Chanan har.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

ਪਿਛੋਂ ਮੁੜਿਆ ਹਾਂ, ਆਸਾਮ ਵਿਚ ਡਬੀਆ ਬਨਾਉਣ ਵਾਲੀ ਲਕੜੀ ਚੰਗੀ ਮਿਲਦੀ ਏ | ਥਾਂ ਵੇਖ ਆਇਆ ਹਾਂ, ਮਸ਼ੀਨਾਂ ਦਾ ਆਰਡਰ ਦੇ ਦਿੱਤਾ ਹੈ, ਅਗਲੇ ਮਹੀਨੇ ਵਿਚ ਕਾਰਖਾਨਾ ਜਾਰੀ ਹੋ ਜਾਵੇਗਾ, ਏਥੇ ਇਕ ਜ਼ਰੂਰੀ ਕੰਮ ਆਇਆ ਸਾਂ ਜੋ ਆਪਦੇ ਦਰਸ਼ਨ ਹੋ ਗਏ, ਧੰਨ ਭਾਗ, ਚੰਗਾ ਹੁਣ ਆਸਾਮ ਚਲਕੇ ਮੇਰੀ ਕੁਝ ਸਹਾਇਤਾ ਕਰੋ, ਏਥੇ ਤੁਸੀਂ ਕਿਉਂ ਐਵੇਂ ਕਸ਼ਟ ਪਏ ਝਲਦੇ ਹੋ । ਉਥੇ ਮਕਨ ਰਿਹਾਇਸ਼ ਲਈ ਮੁਫ਼ਤ ਤੇ ੧੫0) ਮਹੀਨਾ ਤਨਖਾਹ ਤੇ ਚਾਰ ਆਨੇ ਰੁਪਏ ਦੀ ਪਤੀ ਮਿਲੇਗੀ ।

ਖਜ਼ਾਨ ਸਿੰਘ ਨੂੰ ਇੰਝ ਪ੍ਰਤੀਤ ਹੋਇਆ ਪਈ ਉਹ ਇਹ ਗਲਾਂ ਸੁਫਨੇ ਵਿਚ ਸੁਣ ਰਿਹਾ ਹੈ ਉਸਨੇ ਬੜੇ ਚਿਰ ਪਿਛੋਂ ਪੁਛਿਆ:-

ਖਜ਼ਾਨ ਸਿੰਘ-ਕੀ ਮੈਂ ਓਥੋਂ ਦਾ ਕੰਮ ਕਰ ਸਕਾਂਗਾ ?

ਉਪਕਾਰ ਸਿੰਘ-ਲੈ ਇਹ ਕੀ ਗਲ ਏ । ਉਹ ਕੋਈ ਮੁਸ਼ਕਲ ਕੰਮ ਤੇ ਨਹੀਂ, ਜਿਸ ਗਲ ਦਾ ਪਤਾ ਨਾ ਲਗੇਗਾ, ਮੈਂ ਦਸਾਂਗਾ, ਕੇਵਲ ਪ੍ਰਬੰਧ ਕਰਨ ਦੀ ਲੋੜ ਏ ।

ਉਪਕਾਰ ਸਿੰਘ ਨੇ ਕੁਲਵੰਤ ਕੌਰ ਨੂੰ, ਜੇਹੜੀ ਕਪੜੇ ਦੀ ਓਟ ਵਿਚ ਬੈਠੀ ਸੀ ਸੰਬੋਧਨ ਕਰਦਿਆਂ ਹੋਇਆਂ ਕਿਹਾ:-ਭਾਬੀ ਜੀ ਤੁਹਾਡੀ ਕੀ ਸਲਾਹ ਏ, ਮੈਂ ਤੁਹਾਨੂੰ ਏਸ ਦਸ਼ਾ ਵਿਚ ਥੇ ਨਹੀਂ ਰਹਿਣ ਦੇਣਾ ਚਾਹੁੰਦਾ।

ਕੁਲਵੰਤ ਕੌਰ ਨੇ ਹੁਣ ਤਕ ਉਪਕਾਰ ਸਿੰਘ ਨਾਲ ਈ ਗਲ ਨਹੀਂ ਸੀ ਕੀਤੀ, ਉਹ ਚੁਪ ਰਹੀ ਤੇ ਕੋਈ ਉਤਰ