ਪੰਨਾ:Chanan har.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)

ਰਬ ਨੇ ਦਿਨ ਪਲਟ ਦਿਤੇ ਹਨ। ਖਜ਼ਾਨ ਸਿੰਘ ਹੁਣ ਉਹ ਖਜ਼ਾਨ ਸਿੰਘ ਨਹੀਂ ਰਿਹਾ, ਜੇਹੜਾ ਵਿਲਸਨ ਕੰਪਨੀ ਵਿਚ ਝਿੜਕਾਂ ਖਾਂਦਾ ਤੇ ਮੋਤੀ ਰਾਮ ਬਾਣੀਏ ਅਗੇ ਹਥ ਪੈਰ ਜੋੜਦਾ ਹੁੰਦਾ ਸੀ । ਉਹ ਹੁਣ ਇਕ ਬੰਗਲੇ ਵਿਚ ਰਹਿੰਦਾ ਹੈ ਤੇ ਘਰ ਦਾ ਕੰਮ-ਕਾਰ ਨੌਕਰ ਚਾਕਰ ਕਰਦੇ ਹਨ ।

ਹਾਂ ਇਕ ਗਲ ਖਾਸ ਉਸ ਵਿਚ ਇਹ ਸੀ ਕਿ ਗਰੀਬੀ ਅਮੀਰੀ ਦੋਵੇਂ ਦੇਖ ਲੈਣ ਕਰਕੇ ਉਸ ਵਿਚ ਉਹ ਬੋ ਨਹੀਂ ਸੀ ਜੇਹੜੀ ਅਮੀਰਾਂ ਵਿਚ ਹੁੰਦੀ ਹੈ ।

ਉਪਕਾਰ ਸਿੰਘ ਨੇ ਵਿਆਹ ਨਹੀਂ ਸੀ ਕਰਾਇਆ, ਕਿਉਂਕਿ ਉਸਦੀ ਮੰਗੇਤਰ ਜਿਸ ਨੂੰ ਉਹ ਬੜਾ ਪਿਆਰ ਕਰਦੇ ਸਨ ਮਰ ਚੁਕੀ ਸੀ ਤੇ ਹੋਰ ਕਿਸੇ ਨਾਲ ਉਹ ਵਿਆਹ ਕਰਾਣਾ ਨਹੀਂ ਸਨ ਚਾਹੁੰਦੇ । ਸੋ ਉਨ੍ਹਾਂ ਨੇ ਆਪਣਾ ਹਿੱਸਾ ਸੁਖਦੇਵ ਨੂੰ ਲਿਖ ਦਿਤਾ ਤੇ ਉਹ ਅਮੀਰਾਂ ਦਾ ਘਰਾਣਾ ਗਰੀਬੀ ਵਿਚੋਂ ਲੰਘ ਕੇ ਮੁੜ ਅਮੀਰ ਬਣ ਗਿਆ । ਇਹ ਹੈ ਦਿਨਾਂ ਦਾ ਚਕਰ ।