ਪੰਨਾ:Chanan har.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)

ਸਰਦਾਰ ਹੋਰਾਂ ਦੀ ਤਬੀਅਤ ਵੀ ਭੜਕ ਪਈ। ਗਲ ਗਲ ਵਿਚ ਮੋਹਣੀ ਨੂੰ ਝਿੜਕਾਂ ਮਿਲਨ ਲਗੀਆਂ । ਯਾਰਾਂ ਨਾਲ ਸਾਰੀ ਸਾਰੀ ਰਾਤ ਘਰੋਂ ਬਾਹਰ ਰਹਿਣ ਲਗ ਪਏ, ਬਸ ਫੇਰ ਕੀ ਸੀ, ਉਹੋ ਯਾਰ ਤੇ ਉਹੋ ਮਹਿਫ਼ਲਾਂ ਫੇਰ ਗਰਮ ਹੋਣ ਲਗੀਆਂ । ਯਾਰਾਂ ਦੋਸਤਾਂ ਨੇ ਚੁਕਿਆ ਪਈ ਮੋਹਣੀ ਪੁਰਾਣੇ ਫੈਸ਼ਨ ਦੀ ਤੀਵੀ ਏ ਸੋ ਤੁਸੀ ਅਜ ਕਲ ਦੇ ਫੈਸ਼ਨ ਦੀ ਨਵੀਂ ਵਹੁਟੀ ਵਿਆਹ ਲਓ, ਜੇਹੜੀ ਸਾਹੜੀ ਪਹਿਨੇ,ਕਲਿਪ ਲਾਵੇ, ਟੇਢਾ ਚੀਰ ਕਢਕੇ ਤੁਹਾਡੇ ਨਾਲ ਸਿਨੇਮਾਂ ਥੀਏਟਰ ਤੇ ਟੈਨਸ ਖੇਡਣ ਜਾਇਆ ਕਰੇ ।

ਬਸ ਫੇਰ ਕੀ ਸੀ, ਦਲਾਵਰ ਸਿੰਘ ਦੇ ਸਿਰ ਦੂਜੇ ਵਿਆਹ ਦਾ ਭੂਤ ਸਵਾਰ ਹੋ ਗਿਆ । ਆਪਣੀ ਮਨੋਕਾਮਨਾ ਪੂਰੀ ਕਰਨ ਲਈ ਤੇ ਮੋਹਣੀ ਤੋਂ ਉਹਲਾ ਰਖਣ ਲਈ, ਦਲਵਰ ਸਿੰਘ ਨੇ ਕਿਸੇ ਬਹਾਨੇ ਮੋਹਣੀ ਨੂੰ ਪੇਕੇ ਘਲ ਦਿਤਾ। ਮੋਹਣੀ ਨੂੰ ਪੇਕੇ ਜਾਕੇ ਜਦ ਪਤਾ ਲਗਾ ਕਿ ਸਰਦਾਰ ਹੋ ਨਵੇਂ ਵਿਆਹ ਦੇ ਚਾ ਵਿਚ ਇਹ ਸਭ ਕੁਝ ਕਰ ਰਹੇ ਹਨ ਤਾਂ ਉਸਨੇ ਆਪਣੇ ਪਿਤਾ ਪਾਸੋਂ ਇਕ ਪਕਾ ਲਿਖਵਾਈ, ਜਿਸਦਾ ਸਰਦਾਰ ਹੋਰਾਂ ਬੜਾ ਗੁੱਸਾ ਕੀਤਾ ਤੇ ਸਾਫ਼ ਲਿਖ ਦਿਤਾ ਕਿ ਮੈਂ ਮੋਹਣੀ ਨੂੰ ਨਹੀਂ ਲਿਆਵਾਂਗਾ ਤੇ ਜ਼ਰੁਰ ਦੁਸਰਾ ਵਿਆਹ ਕਰ ਲਵਾਂਗਾ ।

ਸਰਦਾਰ ਸਾਹਿਬ ਦੂਜੇ ਵਿਆਹ ਦੇ ਚਾ ਵਿਚ ਪਾਗਲ ਹੋ ਗਏ। ਥਾਂ ਥਾਂ ਪੜਤਾਲ ਕੀਤੀ । ਪਰ ਸਾਰੇ ਪਹਿਲੀ ਵਹੁਟੀ ਬਾਬਤ ਪੁਛਣ ਤੇ ਜਦ ਸਾਰੀ ਗੱਲ ਦਾ ਪਤਾ ਲਗੇ ਤਾਂ ਟਕੇ