ਪੰਨਾ:Chanan har.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)

ਹਜ਼ਾਰ ਲੜਕੀ ਦੇ ਨਾਮ ਕਰਵਾਣੀ ਹੋਵੇਗੀ ਜਿਸ ਦੀ ਆਮਦਨ ਲੜਕੀ ਦੇ ਆਪਣੇ ਖਰਚਾਂ ਲਈ ਹੋਵੇਗੀ ।

ਇਹ ਸ਼ਰਤਾਂ ਏਨੀਆਂ ਸਖਤ ਸਨ ਕਿ ਵਡੇ ਤੋਂ ਵਡਾ ਆਦਮੀ ਵੀ ਨਾਂਹ ਕਰ ਦੇਂਦਾ, ਪਰ ਸਰਦਾਰ ਹੋਰਾਂ ਨੇ ਝਟ ਇਕਰਾਰ-ਨਾਮਾ ਲਿਖਕੇ ਘਲ ਦਿਤਾ ਤੇ ਨਵੀਂ ਵਹੁਟੀ ਦੇ ਸੁਫਨੇ ਵੇਖਣ ਲਗੇ । ਅਖੀਰ ਫੈਸਲਾ ਹੋਇਆ ਕਿ ਵਿਆਹ ਲਾਹੌਰ ਵਿਚ ਹੋਵੇ । ਏਸ ਕਰਕੇ ਕਰਾਚੀ ਵਾਲੇ ਦਾਗਰ ਵੀ ਏਥੇ ਆਗਏ ਤੇ ਦੋਹੀਂ ਪਾਸੀਂ ਵਿਆਹ ਦੀਆਂ ਤਿਆਰੀਆਂ ਹੋਣ ਲਗੀਆਂ ।

ਅਖੀਰ ਵਿਆਹ ਵਾਲਾ ਦਿਨ ਆ ਗਿਆ । ਸਰਦਾਰ ਹੋਰਾਂ ਦੀ ਜੰਵ ਬੜੀ ਸ਼ਾਨ ਨਾਲ ਚੜੀ। ਚਾਰ ਯਾਰੀ ਨਾਲ ਸੀ। ਬੜੀ ਸ਼ਾਨ ਨਾਲ ਧੋਤਿਆਂ ਦੇ ਘਰ ਪੁਜੇ, ਵਿਆਹਹੋਗਿਆ, ਸ਼ਰਤਾਂ ਸਭ ਪੂਰੀਆਂ ਕਰ ਦਿਤੀਆਂ ਗਈਆਂ। ਸਰਦਾਰ ਹੋਰਾਂ ਦਾ ਮਕਾਨ ਲੜਕੀ ਦੇ ਨਾਮ ਕਰ ਦਿਤਾ ਗਿਆ, ਸਾਰਿਆਂ ਕੰਮਾਂ ਤੋਂ ਵੇਹਲ ਮਿਲੀ ਤਾਂ ਵਦੇਗ ਦਾ ਦਿਨ ਨੀਯਤ ਹੋਇਆ । ਪਰ ਦੂਜੇ ਦਿਨ ਹੀ ਸਵੇਰੇ ਪਹਿਲੀ ਡਾਕੇ ਸਰਦਾਰ ਹੋਰਾਂ ਨੂੰ ਇਕ ਚਿਠੀ ਨਵੀਂ ਵਹੁਟੀ ਵਲੋਂ ਮਿਲੀ, ਲਿਖਿਆ ਸੀ:-

ਮੇਰੇ ਪ੍ਰਾਣ ਪਤੀ ਜੀਉ

ਮੈਂ ਉਹੋ ਕਰਮਾਂ ਮਾਰੀ ਤੇ ਭਾਗਾਂ ਵਾਲੀ ਇਸਤ੍ਰੀ ਹਾਂ ਜਿਸ ਨੂੰ ਆਪ ਨੇ ਕੁਝ ਸਮਾਂ ਹੋਇਆ, ਆਪਣੇ ਨਵੇਂ