ਪੰਨਾ:Chanan har.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਮੇਰੇ ਕੋਲ ਹੋਵੇਗੀ ਤੇ ਮੈਨੂੰ ਕਲੇਜੇ ਨਾਲ ਲਾਕੇ ਉਸ ਉਜਾੜ ਦੇਸ ਵਿਚ ਘਲੇਗੀ । ਪਰ ਤੂੰ ਨਾ ਆਉਣਾ ਸੀ ਤੇ ਨਾ ਆਈਓ...ਭਲਾ ਆਉਂਦੀਓ ਵੀ ਕਿਵੇਂ, ਜਦ ਤੇਰੇ ਉਹ ਆਉਣ ਨਾ ਦੇਂਦੇ । ਤੈਨੂੰ ਚੇਤੇ ਹੋਵੇਗਾ ਕਿ ਜਦ ਤੂੰ ਵਿਆਹ ਦੇ ਪਿਛੋਂ ਸੁਹਰਿਓਂ ਆਈ ਮੈਂ ਤਾਂ ਮੇਰੇ ਨਾਲ ਹਰ ਵੇਲੇ ‘‘ਉਨਾਂ ’’ ਦੀਆਂ ਹੀ ਗਲਾਂ ਕਰਦੀ ਰਹਿੰਦੀ ਸੈਂ । ਮੈਂ ਤਾਂ ਉਸੇ ਵੇਲੇ ਤਾੜ ਗਈ ਸਾਂ ਕਿ ਕਮਲਾ ਨੇ ਇਕ ਓਪਰੇ ਤੋਂ ਆਪਣੀ ਸਰਲਾ ਨੂੰ ਸਦਕੇ ਕਰ ਦਿਤਾ ਏ ਤੇ ਹੁਣ ਉਸਦੀ ਕੋਈ ਵੀ ਨਹੀਂ ਰਹਿ ਗਈ।

ਕਲ ਮੇਰੇ ਸੁਹਾਗ ਦੀ ਰਾਤ ਸੀ । ਤਰਕਾਲਾਂ ਪੈਂਦਿਆਂ ਹੀ, ਮੇਰੀ ਜਠਾਣੀ ਤੇ ਨਿਨਾਣ ਨੇ ਨੈਣ ਦੀ ਸਹਾਇਤਾ ਨਾਲ ਮੈਨੂੰ ਗਡੀ ਵਾਂਗ ਸਜਾਉਣਾ ਆਰੰਭ ਦਿਤਾ, ਤੈਨੂੰ ਪਤਾ ਏ ਕਿ ਮੈਨੂੰ ਗਹਿਣਿਆਂ ਦਾ ਨਿੱਕੇ ਹੁੰਦਿਆਂ ਤੋਂ ਹੀ ਚਾ ਨਹੀਂ ਰਿਹਾ । ਜਦ ਉਹ ਮੈਨੂੰ ਗਹਿਣਿਆਂ ਨਾਲ ਲਾਦੁ ਖੋਤੇ ਵਾਂਗ ਦਣ ਲਗੀਆਂ ਤਾਂ ਮੈਂ ਟਾਲ ਮਟੋਲ ਕੀਤੀ ਜਿਸ ਤੇ ਮੇਰੀ ਜਿਠਾਣੀ ਨੇ ਹਸਕੇ ਕਿਹਾ, ‘‘ ਮੇਰੀ ਰਾਣੀ ਭਲਾ ਕੋਈ ਗਹਿਣੇ ਪਾਉਣੋਂ ਵੀ ਨਾਂਹ ਕਰਦਾ ਏ ? ’’ ਗਹਿਣਿਆਂ ਨਾਲ ਹੀ ਤਾਂ ਤੀਵੀਂ ਦਾ ਰੂਪ ਨਿਖਰਦਾ ਏ ਤੇ ਏਸੇ ਦੇ ਆਸਰੇ ਉਹ ਆਪਣੇ ਸਿਰਤਾਜ ਨੂੰ ਆਪਣੇ ਵਸ ਕਰ ਲੈਂਦੀ ਏ ਕਮਲਾ, ਸਚ ਆਖਦੀ ਹਾਂ ਕਿ ਮੈਨੂੰ ਉਨ੍ਹਾਂ ਦੀ ਏਸ ਗਲ ਤੇ ਹਾਸਾ ਆ ਗਿਆ । ਕਲ ਪਹਿਲੀ ਵਾਰ ਮੈਨੂੰ ਇਹ ਪਤਾ ਲਗਾ ਕਿ ਗਹਿਣਿਆਂ ਦੀ ਝਨਕਾਰ ਵਿਚ ਵੀ ਕਰਨ-ਮੰਤਰ