ਪੰਨਾ:Chanan har.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)

ਲੁਕਿਆ ਹੋਇਆ ਹੈ ਜੇਹੜਾ ਬੜੀ ਆਸਾਨੀ ਨਾਲ ਪੁਰਸ਼ ਦੇ ਚਿਤ ਨੂੰ ਆਪਣੇ ਵਸ ਕਰ ਲੈਂਦਾ ਹੈ ਤੇ ਫੇਰ ਮੈਂ ਬੜੇ ਚਾਈਂ ਚਾਈਂ ਗਹਿਣੇ ਪਾਏ ।

ਨੌਂ ਵਜੇ ਤੋਂ ਪਿਛੋਂ ਮੈਂ ਉਪਰ-ਦੁਸਰੀ ਮੰਜ਼ਲ ਦੇ ਇਕ ਕਮਰੇ ਵਿਚ ਪੁਚਾ ਦਿਤੀ ਗਈ ਉਪਰ ਜਾਣ ਸਮੇਂ ਮੇਰੇ ਸਰੀਰ ਵਿਚ ਅਨੋਖਾ ਹੀ ਕਾਂਬਾ ਸੀ । ਦਿਲ ਬਹਿੰਦਾ ਜਾ ਰਿਹਾ ਸੀ, ਪੈਰ ਮਣ ਮਣ ਪਕੇ ਦੇ ਭਾਰੇ ਹੋਗਏ ਸਨ ਮੇਰੀਆਂ , ਚਿਰਾਂ ਦੀਆਂ ਸਧਰਾਂ ਨਸ ਰਹੀਆਂ ਸਨ । ਪਰ ਹੋਰ ਤੀਵੀਆਂ ਹਸਦੀਆਂ ਸਨ, ਨਚਦੀਆਂ ਸਨ ਤੇ ਮੈਨੂੰ ਬਦੋ ਬਦੀ ਉਪਰ ਲਿਜਾ ਰਹੀਆਂ ਸਨ । ਕਮਰੇ ਵਿਚ ਪੁਜਕੇ ਮੇਰੀ ਜਿਠਾਣੀ ਨੇ ਹਸ ਕੇ ਕਿਹਾ ‘‘ ਵਹੁਟੀਏ । ਇਹੋ ਤੇਰੇ ਸੌਣ ਦਾ ਕਮਰਾ ਹੈ ਤੇ ਅਜ ਤੋਂ ਤੂੰ ਏਥੇ ਹੀ ਸਵਿਆਂ ਕਰੇਗੀ । ’’

ਹੌਲੀ ਹੌਲੀ ਸਾਰੀਆਂ ਤੀਵੀਆਂ ਕਮਰੇ ਵਿਚੋਂ ਨਿਕਲ ਗਈਆਂ । ਉਨ੍ਹਾਂ ਦੀ ਛੇੜ ਛਾੜ ਤੋਂ ਪਿਛਾ ਛੁਟਿਆ ਤਾਂ ਮੇਰਾ ਦਿਲ ਕੁਝ ਟਿਕਾਣੇ ਹੋਇਆ । ਫੇਰ ਮੈਂ ਕਮਰੇ ਨੂੰ ਤਕਿਆ । ਬਿਜਲੀ ਦੇ ਚਾਰ ਲਾਟੂਆਂ ਵਾਲਾ ਝਾੜ ਵਿਚਕਾਰ ਲਗਾ ਹੋਇਆ ਸੀ, ਇਕ ਪਾਸੇ ਇਕ ਨਰਮ ਤੇ ਸਾਫ਼ ਬਿਸਤਰੇ ਤੇ ਫੁਲ ਵਿਛੇ ਹੋਏ ਸਨ, ਕੋਲ ਹੀ ਇਕ ਪਾਸੇ ਮੇਜ਼ ਤੇ ਇਕ ਪਲੇਟ ਵਿਚ ਮਿਠਿਆਈ ਤੇ ਦੁਸਰੀ ਵਿਚ ਫਲ ਪਏ ਹੋਏ ਸਨ ਤੇ ਦੋਹੀਂ ਪਾਸੀਂ ਫਲਾਂ ਦੇ ਗੁਲਦਸਤੇ ਪਏ ਹੋਏ ਸਨ। ਫੁਲਾਂ ਦੀ ਨਿਮੀ