ਪੰਨਾ:Chanan har.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

ਨਿਮੀ ਖੁਸ਼ਬੂ ਨਾਲ ਸਾਰਾ ਕਮਰਾ ਮਹਿਕ ਰਿਹਾ ਸੀ, ਪਰ ਮੈਂ ਏਧਰ ਕੋਈ ਧਿਆਨ ਦਿਤੇ ਤੋਂ ਬਿਨਾਂ ਹੀ ਕੰਧ ਨਾਲ ਲਟਕ ਰਹੀ ਤਸਵੀਰ ਵਲ ਤਕਣ ਲਗ ਪਈ, ਝਟ ਹੀ ਮੇਰੀ ਨਜ਼ਰ ਇਕ ਰੰਗੀਨ ਤਸਵੀਰ ਤੇ ਜਾ ਪਈ ਤੇ ਮੇਰੇ ਮੂੰਹੋਂ ਬੇਵਸੇ ਨਿਕਲ ਗਿਆ, "ਇਹ ਤਾਂ ਉਹੋ ਹੀ ਨੇ ਪਤਾ ਨਹੀਂ ਮੈਂ ਕਿੰਨਾਂ ਚਿਰ ਉਸ ਮੋਹਣੀ ਤੇ ਪਿਆਰੀ ਤਸਵੀਰ ਨੂੰ ਵੇਖਦੀ ਰਹੀ-ਬਾਹਰ . ਜ਼ੋਰਾਂ ਦਾ ਮੀਂਹ ਪੈ ਰਿਹਾ ਸੀ, ਬਿਜਲੀ ਚਮਕਦੀ ਤੇ ਬਦਲ ਗਜਦੇ ਸਨ । ਮੈਂ ਬਾਰੀ ਵਿਚ ਖਲੋਕੇ ਇਹ ਬਹਾਰ ਤਕਣ ਲਗੀ । ਜਿਥੋਂ ਤਕ ਨਜ਼ਰ ਕੰਮ ਕਰਦੀ ਸੀ ਅਸਮਾਨ ਤੇ ਕਾਲੇ ਰੰਗ ਦੀ ਚੱਦਰ ਤਣੀ ਹੋਈ ਪਰਤੀਤ ਹੁੰਦੀ ਸੀ । ਛਪਰ ਉਤੇ ਪਾਣੀ ਦੀਆਂ ਮੋਟੀਆਂ ਮੋਟੀਆਂ 'ਕਣੀਆਂ ਪੈ ਰਹੀਆਂ ਸਨ ਤੇ ਹੇਠ ਨਾਲੀਆਂ ਵਿਚ ਵਗ ਰਿਹਾ ਪਾਣੀ ਸਰਰ ਸਰਰ ਕਰ ਰਿਹਾ ਸੀ। ਹਵਾ ਸਾਂ ਸਾਂ ਚਲ ਰਹੀ ਸੀ, ਦਿਲ ਵਿਚ ਸਧਰਾਂ ਸਨ, ਆਕੜਾਂ ਆਉਣ ਲਗੀਆਂ, ਮੈਨੂੰ ਇੰਝ ਪਰਤੀਤ ਹੋਣ ਲਗਾ ਜਿਵੇਂ ਮੇਰਾ ਦਿਲ ਕਿਸੇ ਦੇ ਮਿਲਾਪ ਲਈ ਤੜਪ ਰਿਹਾ ਏਮੈਂ ਤੱਕ ਗਈ । ਪਿਛੇ ਮੁੜ ਕੇ ਤਕਿਆ, ਮੇਰੀਆਂ ਸਧਰਾਂ ਦੇ ਦੇਵਤਾ, ਮੇਰੇ ਹਿਰਦੇਸ਼ਵਰ, ਕਮਰੇ ਵਿਚ ਪ੍ਰਵੇਸ਼ ਕਰ ਰਹੇ ਨੇ । ਐਨਿਆਂ ਦਿਨਾਂ ਤੋਂ ਜਿਨਾਂ ਦੀ ਦਿਲ ਵਿਚ ਪਜਾ ਕਰਦੀ ਆ ਰਹੀ ਸਾਂ, ਕਲ ਉਨ ਨੂੰ ਹੀ ਇਕਲਵਾਂਜੇ ਮਿਲਕੇ ਸਹਿਮ ਗਈ, ਤੇ ਹਥ ਜਿੱਨਾ ਲਮਾਂ ਘੁੰਡ