ਪੰਨਾ:Chanan har.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਨਿਕਲ ਆਇਆ । ਮੈਂ ਭਲੀ ਪ੍ਰਕਾਰ ਉਨਾਂ ਦੇ ਦਰਸ਼ਨ ਵੀ ਨਾ ਕਰ ਸਕੀ ਤੇ ਜਿਉਂ ਦੀ ਤਿਉਂ ਬਤ ਬਣੀ ਖਲੋਤੀ ਰਹੀ । ਦਿਲ ਉਤੇ ਜਿਵੇਂ ਕਿਸੇ ਪੱਥਰ ਰਖ ਦਿਤਾ ਹੋਵੇ, ਮੇਰਾ ਦਿਲ ਘਟਣ ਲਗ-ਕਮਲਾ । ਕੀ ਦਸਾਂ ਉਸ ਵੇਲੇ ਮੇਰਾ ਬੁਰਾ ਹਾਲ ਸੀ ।

ਉਹ ਪੰਜ ਮਿੰਟ ਤਕ ਚੁਪ ਚਾਪ ਖੜੇ ਰਹੇ, ਫੇਰ ਕੁਰਸੀ ਤੇ ਬੈਠ ਗਏ । ਇਕ ਪਿਆਰੀ ਤੇ ਸੁਰੀਲੀ ਅਵਾਜ਼ ਆਈ,‘ਸਰਲਾ’, ਇੰਝ ਪ੍ਰਤੀਤ ਹੋਇਆ ਜਿਵੇਂ ਮੇਰੇ ਦਿਲ ਦੇ ਸਾਗਰ ਵਿਚ ਕਿਸੇ ਅੰਮ੍ਰਤ ਪਾ ਦਿਤਾ ਏ ਤੇ ਮੈਂ ਉਨਾਂ ਵਲ ਵਧਣ ਲਗੀ, ਪਰ ਪੈਰ ਨਾ ਹਿਲੇ, ਜਿਵੇਂ ਕਿਸੇ ਨੇ ਬੇੜੀਆਂ ਪਾ ਦਿੱਤੀਆਂ ਨੇ । ਫੇਰ ਉਨ੍ਹਾਂ ਨੇ ਕਿਹਾ ‘‘ ਸਰਲਾ ਉਥੇ ਠੰਡ ਵਿਚ ਕਿਉਂ ਖਲੋਤੀ ਏ, ਆ ਏਥੇ ਬੇਠ ਜਾ। ’’ ਉਨ੍ਹਾਂ ਦੀ ਅਵਾਜ਼ ਵਿਚ ਖਿਚ ਸੀ ਪਰ ਮੇਰੇ ਪੈਰ ਜ਼ਮੀਨ ਵਿਚ ਧਸ ਗਏ ਸਨ, ਮੈਂ ਉਸੇ ਤਰਾਂ ਚੁਪ ਚਾਪ ਖਲੋਤੀ ਰਹੀ, ਦਿਲ ਵਿਚ ਆਉਂਦਾ ਸੀ ਕਿ ਆਖ ਦਿਆਂ ਪਈ ਮੈਂ ਬੜੇ ਅਰਾਮ ਵਿਚ ਖਲੋਤੀ ਹਾਂ, ਪਰ ਕੋਈ ਸ਼ੈ ਮੇਰੀ ਜ਼ਬਾਨ ਨੂੰ ਹਰ ਵੇਲੇ ਹਟਕਦੀ ਰਹੀ ।

ਥੋੜੇ ਹੀ ਸਮੇਂ ਪਿਛੋਂ ਉਨ੍ਹਾਂ ਫੇਰ ਕਿਹਾ: ‘‘ਸਰਲਾ ! ਤੂੰ ਚੁੱਪ ਕਿਉਂ ਏਂ ? ਕੀ ਮੇਰੇ ਨਾਲ ਨਾ ਬੋਲੇਂਗੀ ?-ਹਛਾ ਇਕ ਵਾਰ ਮੇਰੀ ਵਲ ਤਕ ਤਾਂ ਸਹੀਂ ’’ ਆਹ । ਉਨਾਂ ਦੇ ਬਚਨਾਂ ਵਿਚ ਕਿੱਨਾ ਜਾਦੂ ਸੀ, ਮੈਂ ਥੋੜੇ ਸਮੇਂ ਲਈ ਇਸ ਸੰਸਾਰ ਤੋਂ ਦੂਰ-ਬਹੁਤ ਦੂਰ ਇਕ ਮਨੋਰੰਜਕ, ਸੰਸਾਰ ਵਿਚ