ਪੰਨਾ:Chanan har.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)

ਪੁਜ ਗਈ, ਜਿਥੇ ਆਨੰਦ ਦਾ ਪਰਵਾਹ ਚਲ ਰਿਹਾ ਸੀ । ਮੈਂ ਇਹ ਨਹੀਂ ਕਹਿ ਸਕਦੀ ਕਿ ਮੇਰੀਆਂ ਸ਼ਰਮੀਲੀਆਂ ਅੱਖਾਂ ਉਨਾਂ ਵਲ ਵੇਖ ਸਕੀਆਂ ਕਿ ਨਾ, ਮੇਰੇ ਦੋਵੇਂ ਹਥ ਘੁੰਡ ਉਲਟਾ ਸਕੇ ਕਿ ਨਾ।

ਬੜਾ ਚਿਰ ਸਿਰ ਨੀਵਾਂ ਪਾਈ ਪਤਾ ਨਹੀਂ ਕੀ ਸੋਚਦੇ ਰਹੇ, ਫੇਰ ਕੁਰਸੀ ਤੋਂ ਉਠਕੇ ਇਹ ਆਖਦੇ ਹੋਏ ਕਿ ‘‘ਸਰਲਾ ਸ਼ਾਇਦ ਮੇਰੇ ਕਰਕੇ ਤੈਨੂੰ ਤਕਲੀਫ਼ ਹੋ ਰਹੀ ਏ, ਚੰਗਾ ਹੁਣ ਜਾਂਦਾ ਹਾਂ, ਫੇਰ ਕਦੀ ਆਵਾਂਗਾ। ’’ ਕਮਰੇ ਤੋਂ ਬਾਹਰ ਚਲੇ ਗਏ । ਉਨਾਂ ਦੇ ਜਾਂਦਿਆਂ ਹੀ ਮੇਰੀ ਬੇਹੋਸ਼ੀ ਦੀ ਨੀਂਦ ਉਡ ਗਈ-ਉਹ ਮੇਰੇ ਕਿਨੇ ਕੋਲ ਸਨ, ਉਹ ਅੰਦਰਲਾ ਪੜਦਾ ਦੂਰ ਕਰਨਾ ਚਾਹੁੰਦੇ ਸਨ ਪਰ ਮੇਰੀ ਕਮਜ਼ੋਰੀ ਤੇ ਲਾਜ ਨੇ ਉਹ ਸਮਾਂ ਹੀ ਨਾ ਆਉਣ ਦਿਤਾ । ਮੈਂ ਉਨਾਂ ਨੂੰ ਪਾਕੇ ਵੀ ਨਾ ਪਾ ਸਕੀ, ਉਹ ਜਾ ਰਹੇ ਸਨ ਤੇ ਮੈਂ ਚੁਪ ਚਾਪ ਬੁਤ ਬਣੀ ਖਲੋਤੀ ਸਾਂ । ਆਹ । ਉਨ੍ਹਾਂ ਦੀ ਪੂਜਾ ਕਰਨੀ ਤਾਂ ਦੁਰ ਰਹੀ ਏਨਾ ਵੀ ਨਾ ਕਰ ਸਕੀ ਕਿ ਉਨਾਂ ਦੇ ਚਰਨ ਫੜਕੇ ਪਛਾਂ ਕਿ ਅਜੇਹੀ ਸੁੰਢੀ ਰਾਤ ਵਿਚ ਮੈਨੂੰ ਇਕੱਲੀ ਛਡਕੇ ਕਿਥੇ ਜਾ ਰਹੇ ਹੋ। ਉਨਾਂ ਦੇ ਚਲੇ ਜਾਣ ਤੇ ਮੈਨੂੰ ਅਨੁਭਵ ਹੋਇਆ ਕਿ ਮੈਂ ਕੋਈ ਗੁਨਾਹ ਕੀਤਾ ਹੈ । ਮੈਂ ਬੇਸੁਧ ਹੋਕੇ ਫ਼ਰਸ਼ ਤੇ ਡਿਗ ਪਈ ।

ਮੀਂਹ ਅਜੇ ਵੀ ਓਸੇ ਤਰਾਂ ਵਰ ਰਿਹਾ ਸੀ, ਬਿਜਲੀ ਦੀ ਚਮਕ ਤੇ ਬਦਲਾਂ ਦੀ ਗਰਜ ਅਜੇ ਉਸੇ ਤਰ੍ਹਾਂ ਸੀ ਤੇ ਮੈਂ ਉਸੇ ਤਰਾਂ ਕਮਰੇ ਵਿਚ ਇਕੱਲੀ ਫ਼ਰਸ਼ ਤੇ ਪਈ ਸੀ । ਪਾਕ੍ਰਿਤ ਦੇ