ਪੰਨਾ:Chanan har.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਦਿਤਾ ਏ । ਸਹਾਗ ਰਾਤ ਨੂੰ ਸਾਰੀਆਂ ਹੀ ਕੁੜੀਆਂ ਸ਼ਰਮਾਂਦੀਆਂ ਨੇ; ਬਸ ਏਸ ਨਿਕੀ ਜਿਨੀਂ ਗਲ ਤੇ ਹੀ ਏਨੀ ਸਜ਼ਾ, ਕਮਲਾ ! ਤੂੰ ਤੇ ਭਾਵੇਂ ਨਾ ਮੰਨ ਪਰ ਮਰਦ ਤੀਵੀਂ ਦੇ ਦਿਲ ਨੂੰ ਨਹੀਂ ਸਮਝ ਸਕਦਾ, ਉਸ ਦਿਨ ਜੇ ਉਹ ਜ਼ਰਾ ਜਿਨਾ ਵੀ ਮੇਰੇ ਦਿਲ ਨੂੰ ਸਮਝਦੇ ਤਾਂ ਇਸਤਰਾਂ ਨਾ ਰੁਸ ਜਾਂਦੇ।

ਉਸ ਦਿਨ ਜਦ ਮੇਰੇ ਭਰਾਤਾ ਜੀ ਮੈਨੂੰ ਲੈਣ ਲਈ ਲਾਹੌਰ ਪੁੱਜੇ ਤੇ ਮੈਂ ਆਪਣੇ ਕਮਰੇ ਵਿਚੋਂ ਬਾਹਰ ਨਿਕਲ ਹੀ ਰਹੀ ਸਾਂ ਕਿ ਉਹ ਵੀ ਪਤਾ ਨਹੀਂ ਕਿਥੋਂ ਨਿਕਲ ਆਏ ਤੇ ਉਥੇ ਅਪੜ ਗਏ । ਉਨ੍ਹਾਂ ਨੂੰ ਵੇਖਦਿਆਂ ਹੀ ਮੇਰੇ ਦਿਲ ਵਿਚ ਫੇਰ ਹਿਲ ਜਲ ਪੈ ਗਈ,ਦਿਲ ਆਖੇ ਪਈ ਕਹਿ ਦਿਆਂ ਕਿ ਮੇਰੀ ਵਲ ਨਾ ਤਕੋ-ਮੇਰੇ ਨਾਲ ਨਾ ਬੋਲੋ, ਏਥੇ ਆਉਣ ਦੀ ਕੋਈ ਲੋੜ ਨਹੀਂ ਹੈ ਪਰ ਅਗ ਲਗੇ ਏਸ ਲਾਜ ਤੇ ਸ਼ਰਮ ਨੂੰ, ਮੁੰਹ ਤੇ ਘੁੰਡ ਆ ਗਿਆ, ਮੇਰੇ ਮੂੰਹੋਂ ਇਕ ਸ਼ਬਦ ਵੀ ਨਾ ਨਿਕਲਿਆ, ਕੇਵਲ ਅੱਖਾਂ ਵਿਚ ਹੰਝੂ ਭਰ ਆਏ ।

ਉਨ੍ਹਾਂ ਬੜੇ ਪਿਆਰ ਨਾਲ ਕਿਹਾ, “ਸਰਲਾ ਤੂੰ ਜਾ ਰਹੀ ਏ ? ’’

ਉਨਾਂ ਦੀ ਆਵਾਜ਼ ਕੰਬ ਰਹੀ ਸੀ-ਉੱਤਰ ਦੇਣ ਲਈ ਦਿਲ ਧੜਕਿਆ, ਮੈਂ ਕਹਿਣਾ ਚਾਹੁੰਦੀ ਸਾਂ ਕਿ ‘‘ ਕੀ ਕਰਾਂ, ਬੇਬੇ ਮੇਰਾ ਕੇਹੜਾ ਦਰਦੀ ਬੈਠਾ ਏ ’’ ਪਰ ਬੁਲ ਵੜਕੇ ਤਕ ਨਾ,ਤੇ ਮੈਂ ਕੁਝ ਨਾ ਕਹਿ ਸਕੀ ।

ਉਨਾਂ ਫੇਰ ਕਿਹਾ, ‘‘ਤੂੰ ਬੜੀ ਸੰਗ ਦਿਲ ਏ ਸਰਲਾ ! ਜਾ ਰਹੀ ਏ ਫੇਰ ਵੀ ਨਹੀਂ ਬੋਲਦੀ, ਚੰਗਾ ਜਾ, ਜੇ ਹੋ ਸਕੇ