ਪੰਨਾ:Chanan har.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਮੈਂ ਆਪਣੇ ‘‘ਉਨਾਂ ’’ ਦੀ ਹੋ ਗਈ ਹਾਂ ਪਰ ਫੇਰ ਵੀ ਮੇਰੇ ਦਿਲ ਦੇ ਇਕ ਹਿਸੇ ਵਿਚ ਤੂੰ ਜ਼ਰੂਰ ਬੈਠੀ ਰਹਿੰਦੀ ਏਂ, ਯਕੀਨ ਨਾ ਹੋਵੇ ਤਾਂ ਆਪਣੇ ਦਿਲ ਤੋਂ ਪੁਛ ਲੈ ।

ਤੇਰੀ ਹਡ ਬੀਤੀ ਪੜ੍ਹਕੇ ਮੈਨੂੰ ਤੇਰੇ ਤੇ ਬੜਾ ਤਰਸ ਆਇਆਂ । ਤੂੰ ਕੇਵਲ ਓਪਰੀ ਦ੍ਰਿਸ਼ਟੀ ਨਾਲ ਵੇਖਿਆ ਏ, ਵਿਚਾਰ ਤੋਂ ਕੰਮ ਨਹੀਂ ਲੀਤਾ, ਸਚੀ ਗਲ ਤਾਂ ਇਹ ਹੈ ਕਿ ਤੇਰੀਆਂ ਚਿੱਠੀਆਂ ਤੇਰੀ ਕਿਸਮਤ ਦਾ ਸਤਾਰਾ ਚਮਕਦਾ ਨਜ਼ਰ ਆ ਰਿਹਾ ਏ ਤੇ ਮਲੂਮ ਹੁੰਦਾ ਏ ਕਿ ਸਹੁਰੇ ਘਰ ਜੇਹੜੀ ਤੈਨੂੰ ਸਫਲਤਾ ਹੋਈ ਏ ਉਹ ਬਹੁਤ ਘਟ ਇਸਤ੍ਰੀਆਂ ਨੂੰ ਹੁੰਦੀ ਏ ।

ਜੇਹੜੀ ਪ੍ਰੇਮ-ਚੁਵਾਤੀ ਤੇਰੇ ਦਿਲ ਵਿਚ ਲਗੀ ਹੋਈ ਏ ਉਹ ਤੇਰੇ ‘‘ਉਨਾਂ ’’ ਦੇ ਦਿਲ ਵਿਚ ਵੀ ਏ, ਅਸਲ ਤਾਂ ਇਹ ਵੇ ਕਿ ਉਨਾਂ ਦੀਆਂ ਸਧਰਾਂ ਦਾ ਖੂਨ ਹੋਇਆ ਏ, ਜਿਸ ਦਾ ਕਾਰਨ ਤੇਰੀ ਕਮਜ਼ੋਰੀ ਤੋਂ ਵਧ ਉਨਾਂ ਦੀ ਕਮਜ਼ੋਰੀ ਏ। ਹੁਣ ਵਿਚਾਰੇ ਇਕੱਲੇ ਪਾਸੇ ਮਾਰਕੇ ਰਾਤ ਬਤੀਤ ਕਰਦੇ ਹੋਣਗੇ, ਹੋ ਸਕਦਾ ਏ ਕਿ ਮੇਰੀਆਂ ਏਨਾਂ ਗਲਾਂ ਨੂੰ ਝੂਠੀਆਂ ਸਮਝੇ, ਪਰ ਇਕ ਦਿਨ ਏਨਾਂ ਦੀ ਸਚਾਈ ਮਿਲ ਜਾਵੇਗੀ ।

ਸਚੀ ਗਲ ਤਾਂ ਇਹ ਹੈ ਕਿ ‘‘ਉਹ’’ ਤੇਰੇ ਵਸ ਆਂ ਗਏ ਨੇ ਤੇ ਤੈਨੂੰ ਛਡਕੇ ਕਿਤੇ ਨਹੀਂ ਭਟਕ ਸਕਦੇ, ਮੈਂ ਆਪਣੀ ਚਿਠੀ ਵਿਚ ਕਮਜ਼ੋਰੀ ਦਾ ਸ਼ਬਦ ਵਰਤਿਆ ਏ, ਜਿਸਤੋਂ ਮਰਾ ਭਾਵ ਉਸ ਲਾਜ ਤੋਂ ਹੈ ਜੇਹੜੀ ਅਜੇਹੇ ਸਮੇਂ ਦੋਹਾਂ ਪਾਸਿਆਂ ਵਲ ਹੁੰਦੀ ਏ । ਜੇ ਤੂੰ ਉਸ ਵੇਲੇ ਇਕ ਸ਼ਬਦ ਵੀ ਮੂੰਹੋਂ ਕੱਢ