ਪੰਨਾ:Chanan har.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

ਦੇਂ ਦੀਓ ਤਾਂ ਰੰਗ ਵਿਗੜ ਜਾਂਦਾ ਪਰ ਨਹੀਂ ਤੂੰ ਉਸ ਵੇਲੇ ਲਾਜ ਤੇ ਸ਼ਰਮ ਦਾ ਦਾਮਨ ਫੜਕੇ ਆਪਣਾ ਰੰਗ ਜਮਾ ਲਿਆ, ਇਹ ਬੜਾ ਹੀ ਚੰਗਾ ਹੋਇਆ । ਉਨ੍ਹਾਂ ਤੇ ਏਸ ਗਲ ਦਾ ਬਹੁਤ ਅਸਰ ਪਵੇਗਾ |

ਤੇਰੀ ਚਿਠੀ ਤੋਂ ਮੈਂ ਇਹ ਜ਼ਰੂਰ ਸਮਝ ਲੀਤਾ ਹੈ ਕਿ -- ‘‘ਉਹ’’ ਤੇਰੇ ਤੇ ਲਟੂ ਨੇ, ਪਰ ਬੜੇ ਸ਼ਰਮਾਕਲ ਮਲੂਮ ਹੁੰਦੇ ਨੇ, ਏਸੇ ਕਰਕੇ ਉਹ ਆਪਣਾ ਦਿਲ ਨਹੀਂ ਖੋਲ ਸਕੇ । ਜੇ ਉਹ ਸ਼ਰਮਾਕਲ ਨਾ ਹੁੰਦੇ ਤਾਂ ਆਪਣੀਆਂ ਮਨੋਰੰਜਕ ਗਲਾਂ ਨਾਲ ਬੁਲਾਏ ਬਿਨਾ ਤੇਰਾ ਖਹਿੜਾ ਨਾ ਛਡਦੇ ਭੈਣ ! ਬਸ ਮੇਰਾ ਇਹੋ ਕਹਿਣਾ ਹੈ ਕਿ ਆਪਣੇ ਦਿਲ ਨੂੰ ਛੋਟਾ ਨਾ ਕਰ, ਆਪਣੇ ਦੇਵਤਾ ਨੂੰ ਪਛਾਨਣ ਦੀ ਥੋੜੀ ਜਹੀ ਹੋਰ ਕੋਸ਼ਸ਼ ਕਰ । ਜਦ ਤੂੰ ਉਨ੍ਹਾਂ ਨੂੰ ਪਛਾਣ ਲਵੇਂਗੀ ਤਾਂ ਤੇਰਾ ਦਿਲ ਆਪਣੇ ਆਪ ਕਹਿ ਦੇਵੇਗਾ, "ਇਹ ਮੇਰੇ ਨੇ ਤੇ ਮੈਨੂੰ ਮਿਲ ਗਏ ਨੇ । ’’

ਜੇ ਕੁਝ ਸਮੇਂ ਲਈ ਮੈਂ ਇਹ ਵੀ ਮੰਨ ਲਵਾਂ ਕਿ ਉਨਾਂ ਤੈਨੂੰ ਪਸੰਦ ਨਹੀਂ ਕੀਤਾ ਤਾਂ ਮੈਂ ਤੈਥੋਂ ਇਹ ' ਪਛਾਂਗੀ ਕਿ ਈਸ਼ਵਰ ਨੇ ਤੈਨੂੰ ਏਨਾਂ ਸੋਹਣਾ ਕਿਉਂ ਬਣਾਇਆ । ਅਸੀਂ ਸਾਰੀਆਂ ਤੇਨੂੰ ਹੁਸਨ ਦਾ ਅਵਤਾਰ ਕਿਹਾ ਕਰਦੀਆਂ ਸਾਂ, ਕੀ ਮੈਂ ਝੂਠ ਆਖ ਰਹੀ, ਹਾਂ ? ਆਪਣੀਆਂ ਸਾਰੀਆਂ ਸਹੇਲੀਆਂ ਪਾਸੋਂ ਪੁਛ ਵੇਖ, ਤੇਰੇ ਸੁਹੱਪਣ ਦੀ ਕੌਣ ਵਡਿਆਈ ਨਾ ਕਰੇਗਾ । ਹੁਣ ਜਦ ‘‘ਉਨ੍ਹਾਂ ’’ ਦੇ ਨਾਲ ਭੇਟ ਹੋਵੇ ਤਾਂ ਤੀਆ ਛਲ ਦਾ ਜਾਲ ਵਿਛਾ ਦੇਵੀਂ, ਫੇਰ ਵੇਖੀਂ ਕਿ ਉਹ ਕਿਵੇਂ