ਪੰਨਾ:Chanan har.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)

ਤੇਰੀ ਏਸ ਹਰਕਤ ਤੋਂ ਮੈਂ ਆਪਣੇ ਆਪ ਸ਼ਰਮਾ ਜਾਂਦੀ ਹਾਂ !

ਮੈਂ ਸੋਚਿਆ ਕਿ ਉਨਾਂ ਦੋਹਾਂ ਚਿਠੀਆਂ ਨੂੰ ਆਪਣੀ ਜੋਬ ਵਿਚ ਲਕ ਲਵਾਂ, ਪਰ ਉਹ ਮੇਰੇ ਏਸ ਖਿਆਲ ਨੂੰ ਤਾੜ ਗਏ, ਮੇਰੇ ਹਥੋਂ ਦੋਵੇਂ ' ਚਿਠੀਆਂ ਖੋਹ ਲਈਆਂ ਤੇ ਕਹਿਣ ਲਗੇ ‘‘ਸਰਲਾ ! ਏਨਾਂ ਚਿਠੀਆਂ ਤੇ ਤੇਰਾ ਕੋਈ ਹਕ ਨਹੀਂ, ਏਨਾਂ ਵਿਚ ਮੇਰੇ ਪਹਿਲੇ ਪਿਆਰ ਦੀ ਵਾਰਤਾ ਏ ਜਿਸ ਤੋਂ ਤੂੰ ਕਦੀ ਨਾਂਹ ਨਹੀਂ ਕਰ ਸਕਦੀ । ’’ ਇਹ ਆਖ ਕੇ ਉਨਾਂ ਮੇਰਾ ਹਥ ਫੜ ਲਿਆ । ਮੇਰੇ ਸਾਰੇ ਸਰੀਰ ਵਿਚ ਬਿਜਲੀ ਦੀ ਇਕ ਲਹਿਰ ਫਿਰ ਗਈ । ਮੈਂ ਆਪਣਾ ਹਥ ਛੁਡਾਣ ਲਗੀ ਤੇ ਉਹ ਮੇਰਾ ਘੁੰਡ ਕਿਹਾ ਲਾਹੁਣ ਦੀ ਕੋਸ਼ਸ਼ ਕਰਨ ਲਗੇ । ਮੈਂ ਬਥੇਰਾ ਨਹੀਂ ! ‘‘ ਨਹੀਂ !! ਮੈਨੂੰ ਛੱਡ ਦਿਓ ’’ ਪਰ ਉਹ ਕਿਥੇ ਮੰਨਦੇ ਸਨ, ਕਹਿਣ ਲਗੇ, ‘‘ਬਸ, ਸਰਲਾ ! ਬਥੇਰੀ ਹੋ ਚੁਕੀ ਏ, ਮੈਂ ਲਾਜ ਤੇ ਸ਼ਰਮ ਨੂੰ ਸਰ ਕਰ ਲਿਆ ਏ, ਸੋ ਤੈਨੂੰ ਵੀ ਏਨਾਂ ਨੂੰ ਛਡਣਾ ਪਵੇਗਾ, ਨਹੀਂ ਤੇ ਤੂੰ ਆਪਣੀਆਂ ਸਹੇਲੀਆਂ ਅਗੇ ਮੇਰੀਆਂ ਸ਼ਕੈਤਾਂ ਕਰਦੀ ਫਿਰੇਗੀ। ’’

ਹੁਣ ਹੋਰ ਅਗੇ ਕੀ ਲਿਖਾਂ । ਮੈਂ ਪਸੀਨੇ ਨਾਲ ਪਾਣੀ ਪਾਣੀ ਹੁੰਦੀ ਜਾ ਰਹੀ ਸੀ, ਸਰੀਰ ਬੇਵੱਸਾ ਹੁੰਦਾ ਜਾ ਰਿਹਾ ਸੀ ਤੇ ਉਹ ਮੈਨੂੰ ਆਪਣੀ ਗਲਵਕੜੀ ਵਿਚ ਕੈਦ ਕਰਨਾ ਚਾਹੁੰਦੇ ਸਨ-ਤੇ ਬਸ, ਸਚ ਮੁਚ ਕਮਲਾ ਤੂੰ ਬੜੀ ਸ਼ਰੀਰ ਏਂ ।