ਪੰਨਾ:Chanan har.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)

੯.ਜਵਾਨੀ ਦੀਵਾਨੀ

ਸੁਮਿਤ੍ਰਾ ਦਾ ਸਹੁਰੇ ਘਰ ਉਹੋ ਮਾਨ ਹੋਇਆ ਜੇਹੜਾ ਕਿਸੇ ਜਵਾਹਰਾਤ ਦਾ ਕਿਸੇ ਜੌਹਰੀ ਦੇ ਘਰ ਹੁੰਦਾ ਏ । ਉਸ ਦੇ ਆਉਂਦਿਆਂ ਹੀ ਸਾਰੇ ਘਰ ਵਿਚ ਮੇਲਾ ਜਿਹਾ ਲਗ ਗਿਆ, ਚੁਫੇਰੇ ਖੁਸ਼ੀਆਂ ਦੇ ਵਾਜੇ ਗਾਜੇ ਵਜ ਰਹੇ ਸਨ ਪਰ ਸੜਾਂ ਦਾ ਦਿਲ ਜਿਸ ਦੀ ਭਾਲ ਵਿਚ ਸੀ ਉਹ ਇਸ ਰਾਗ ਤੇ ਰੰਗ ਤੇ ਖੁਸ਼ੀਆਂ ਵਿਚੋਂ ਉਸਨੂੰ ਪ੍ਰਾਪਤ ਨਾ ਹੋਈ ।

ਉਹਦੇ ਸਹੁਰੇ ਘਰ ਧਨ ਮਾਲ ਦਾ ਕੋਈ ਘਾਟਾ ਨਹੀਂ ਸੀ, ਸਰਦਾਰ ਬਖਤਾਵਰ ਸਿੰਘ ਦੇ ਧਨਵਾਨ ਹੋਣ ਵਿਚ ਕਿਸਨੂੰ ਸ਼ਕ ਸੀ । ਚਾਰ ਪਿੰਡਾਂ ਦੀ ਆਮਦਨੀ ਆਉਂਦੀ ਸੀ ਫੇਰ ਤਿੰਨ ਸੌ ਰੁਪਏ ਦੀ ਪੈਨਸ਼ਨ ਵਖ ਖਰਚ ਵੇਖੋ ਤਾਂ ਆਮਦਨੀ ਨਾਲੋਂ ਅਧਾ ਵੀ ਨਹੀਂ ਸੀ, ਔਲਾਦ ਵਲੋਂ ਕੇਵਲ ਇਕ ਪੁਤ੍ਰ ਕੁਲਤਾਰ ਸਿੰਘ ਸੀ ਜਿਸ ਤੇ ਉਹਨਾਂ ਦੇ ਸਾਰੇ ਘਰਾਣੇ ਨੂੰ ਮਾਣ ਸੀ।

ਕੁਲਤਾਰ ਸਿੰਘ ਰੂਪਵਾਨ ਸੀ, ਉਸਦੇ ਸੁਹੱਪਣ ਵਿਚ ਖਿਚ ਸੀ ਤੇ ਉਸ ਦੀ ਜਵਾਨੀ ਵਿਚ ਜਾ ਪਰ ਜਵਾਨੀ ਆਉਂਦਿਆਂ ਹੀ ਉਹਦੀਆਂ ਆਦਤਾਂ ਵਿਗੜ ਗਈਆਂ ਸਨ।