(੩)
ਰਾਤ ਦੇ ਪਹਿਲੇ ਪਹਿਰ ਤੋਂ-ਜਦ ਕਿ ਚੰਦ ਦੀ ਨਿਮੀ ਨਿਮੀਂ ਚਾਨਣੀ ਚਕੋਰ ਦੇ ਦਿਲ ਨੂੰ ਮੋਹ ਰਹੀ ਸੀ ਤੇ ਚੌਥੇ ਪਹਿਰਜਦ ਕਿ ਚੰਦ ਦੀ ਚਾਨਣੀ ਮੁਸਕਰਾਉਂਦ ਹੋਈ ਖਿਸਕ ਰਹੀ ਸੀ ਤੇ ਚਕੋਰ ਅਗ੍ਰੇਤਾ ਹੀ ਵਛੋੜੇ ਦੇ ਰਾਗ ਅਲਾਪਣ ਲਗਪਿਆ ਸੀ-ਆਪਣੀ ਕਵਤਾ ਨੂੰ ਗਾਉਂਦਾ ਰਿਹਾ ਤੇਨਾਲ ਹੀ ਆਪਣੀ ਨਿਕੀ ਜਹੀ ਸਤਾਰ ਨੂੰ ਵਜਾਉਂਦਾ ਰਿਹਾ। ਏਥੋਂ ਤਕ ਕਿ ਬਾਗ ਵਿੱਚ ਕਿਸੇ ਦੀ ਆਮਦ ਦੀ ਖੁਸ਼ੀ ਵਿਚ ਸਭ ਪੰਛੀ ਮਿਲਕੇ ਗੀਤ ਗਾਉਣ ਲਗ ਪਏ।
ਉਸ ਸਮੇਂ, ਹਾ, ਉਸੇ ਸੁਹਾਵਣੇ ਸਮੇਂ-ਜਿਸ ਨੂੰ ਕਾਵਿ ਰਾਗ ਤੇ ਪ੍ਰੇਮ ਦੇ ਮਿਲਾਪ ਦਾ ਸਮਾਂ ਆਖਣਾ ਚਾਹੀਦਾ ਹੈ।-ਉਸ ਸ਼ਹਿਰ ਦੇ ਹਾਕਮ ਦੀ ਸਪੁਤੀ ਦਾ ਐਲਾਨ ਸਭ ਦੇ ਕੰਨਾਂ ਵਿੱਚ ਖੁਸ਼ੀ ਦੇ ਸੁਨੇਹੇ ਦੇ ਰਿਹਾ ਸੀ ਕਿ ਜੇਹੜਾ ਪਰਸ਼ ਬੇਬਹਾਰੀ ਕਲੀਆਂ ਲਿਆਵੇਗਾ ਓਹ ਸੁੰਦਰੀ ਉਸੇ ਨਾਲ ਵਿਵਾਹ ਕਰੇਗੀ।
ਇਹ ਸੁੰਦਰੀ ਆਪਣੇ ਹੁਸਨ ਤੇ ਜਵਾਨੀ ਵਿਚ ਉਸ ਸਮੇਂ ਡਾਢੀ ਮਸ਼ਹੂਰ ਸੀ । ਓਹ ਕਲੀਆਂ ਦੀ ਬੇਹਦ ਪਿਆਰੀ ਸੀ ਤੇ ਪਤਝੜ ਵਿਚ ਵੀ ਓਹ ਕਲੀਆਂ ਤੋਂ ਵਾਂਜਿਆ ਰਹਿਣਾ ਸਹਨ ਨਹੀਂ ਸੀ ਕਰ ਸਕਦੀ।
ਪਤਝੜ ਦਾ ਪਹਿਰਾ ਸੀ, ਬਾਗਾਂ ਵਿਚ ਚੁਫੇਰੇ ਉਜਾੜ ਦਿਸ ਰਹੀ ਸੀ, ਪਰ ਫੇਰ ਵੀ ਓਹ ਸੁੰਦਰੀ ਦੇ ਸੁਹਪਣ ਦੇ ਪ੍ਰੇਮੀ ਕਿਸਮਤ ਤੇ ਡੋਰੀਆਂ ਸੁਟਕੇ ਬੇਬਹਾਰੀ ਕਲੀਆਂ ਦੀ ਭਾਲ