ਪੰਨਾ:Chanan har.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੯)

ਤਾਂ ਸੁਣ ਚੁਕੀ ਸੀ ਪਰ ਉਸ ਦਾ ਖਿਆਲ ਸੀ ਕਿ ਉਸਨੂੰ ਵੇਖਦਿਆਂ ਹੀ ਸੁਧਰ ਜਾਣਗੇ, ਇਹੋ ਇਕ fਖਿਆਲ ਸੀ ਜਿਸ ਕਰਕੇ ਉਹ ਉਸ ਵਿਆਹ ਨੂੰ ਸੁਖਾਂ ਦਾ ਘਰ ਸਮਝ ਬੈਠੀ ਸੀ ।

ਉਸਨੂੰ ਅਜੇ ਆਇਆਂ ਛੇ ਸਤ ਘੰਟੇ ਨਹੀਂ ਸਨ ਬੀਤੇ ਤੇ ਉਹ ਉਸ ਵਡ-ਮਲੇ ਸਮੇਂ ਦਾ ਖਿਆਲ ਕਰਦੀ । ਸੀ ਜਿਸ ਵਿਚ ਜਿਤ ਜਾਂ ਹਾਰ ਦਾ ਸਵਾਲ ਪੈਦਾ ਹੁੰਦਾ ਸੀ । ਬੂਹਿਆਂ ਦੇ ਪੜਦੇ ਜੇ ਕਿਤੇ ਹਵਾ ਨਾਲ ਵੀ ਹਿਲਦੇ ਤਾਂ ਉਹ ਸਹਿਮ ਕੇ ਬਹਿ ਜਾਂਦੀ,ਉਸ ਦਾ ਦਿਲ ਧੜਕਨ ਲਗ ਪੈਂਦਾ ਪਰ ਪਰਦਾ ਜਦ ਮੜ ਉਸੇ ਤਰਾਂ ਸ਼ਾਂਤ ਹੋ ਜਾਂਦਾ ਤਾਂ ਉਹ । ਫੇਰ ਉਡੀਕ ਵਿਚ ਬੈਠ ਜਾਂਦੀ । ਬਾਹਰ ਕਿਸੇ ਦੇ ਬੋਲਣ ਦੀ ਆਵਾਜ਼ ਆਉਂਦੀ ਤਾਂ ਉਹ ਸਮਝਦੀ ਕਿ ਕੁਲਤਾਰ ਸਿੰਘ ਬੋਲ ਰਹੇ ਨੇ।

ਪਰ ਆਹ ! ਇਹ ਸਭ ਕੁਝ ਧੋਖਾ ਸੀ, ਕੁਲਤਾਰ ਸਿੰਘ ਨੂੰ ਪਤਾ ਤਕ ਨਹੀਂ ਸੀ ਕਿ ਜਿਸਦੀ ਰੂਹ ਨੂੰ ਸਦਾ ਲਈ ਕੈਦ ਕਰ ਲਿਆ ਗਿਆ ਹੈ ਉਹ ਉਸਦੀ ਉਡੀਕ ਵਿਚ ਤੜਫ ਰਹੀ ਏ । ਉਹ ਸ਼ਰਾਬ ਦੇ ਇਕ ਦੋ ਜਾਮ ਪੀਕੇ ਕਿਸੇ ਰੰਡੀ ਦੇ ਮਕਾਨ ਤੇ ਬੇਹੋਸ਼ ਪਿਆ ਸੀ ਤੇ ਸਮਿੜਾਂ ਦੀ ਉਡੀਕ ਦਾ ਜਵਾਬ ਬੇਪਰਵਾਹੀ ਨਾਲ ਦੇ ਰਿਹਾ ਸੀ ।

ਬੂਹੇ ਵਲ ਤਕਦਿਆਂ ਤਕਦਿਆਂ ਸੁਮਿਤ੍ਰਾ ਦੀਆਂ ਅੱਖਾਂ ਪਕ ਗਈਆਂ, ਜਗਾਤ੍ਰੇ ਕਰਕੇ ਸਿਰ ਪੀੜ ਹੋਣ ਲਗ ਪਈ,ਪਰ