ਪੰਨਾ:Chanan har.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੯)

ਜੀਉਂਦਾ ਰਹਾਂ । ਮੈਨੂੰ ਕੈਦ ਕਿਓ ਕੀਤਾ ਗਿਆ ਸੀ, ਕੀ ਅਜੇ ਵੀ ਤੁਸੀਂ ਆਪਣੇ ਆਪਨੂੰ ਜੱਜ ਸਮਝਦੇ ਹੋ ? ਜੇ ਇਹੋ ਗਲ ਏ ਤਾਂ ਮੈਨੂੰ ਫਾਂਸੀ ਦੀ ਸਜ਼ਾ ਦੇ ਦਿਓ।

‘ਪੁਤਰ ਕੁਲਤਾਰੀ ਤੂੰ ਸਾਨੂੰ ਬੁਢੇ ਵਾਰੇ ਉਹ ਦੁਖ ਦਿਤਾ ਏ ਕਿ ਕੁਬਾ ਬੁਢਾ ਤਾਂ ਕੀ, ਹਮਾਲਾ ਪਹਾੜ ਵੀ ਨਹੀਂ ਸਹਿ ਸਕਦਾ ।’

ਤੁਸਾਂ ਮੈਨੂੰ ਜਵਾਨੀ ਵਿਚ ਉਹ ਤਸੀਹੇ ਦਿੱਤੇ ਕਿ ਮੈਨੂੰ ਰਬ ਯਾਦ ਆ ਗਿਆ ।

ਵਾਹਿਗੁਰੂ ਉਹ ਦਿਨ ਲਿਆਏ ਕਿ ਤੂੰ ਰਬ ਨੂੰ ਰਬ ਸਮਝਕੇ ਯਾਦ ਕਰੇ ।

‘ਚੰਗਾ ਹੁਣ ਮੈਨੂੰ ਆਗਿਆ ਦਿਓ ਕਿ ਜਿਥੇ ਮੇਰਾ ਜੀ ਕਰੇ ਚਲਾ ਜਾਵਾਂ ।

ਸਰਦਾਰ ਬਖ਼ਤਾਵਰ ਸਿੰਘ ਜੀ ਚੁਪ ਕਰ ਗਏ ਤੇ ਕੁਲਤਾਰ ਸਿੰਘ ਮਥੇ ਤੇ ਵਟ ਪਾਈ ਬਾਹਰ ਨੂੰ ਨਿਕਲ ਗਿਆ।

੩.

ਜ਼ੋਹਰਾ ਲਾਹੌਰ ਦੀ ਮਸ਼ਹੂਰ ਕੰਜਰੀ ਸੀ, ਗਾਉਣ ਵਿਚ ਤੇ ਨਚਣ ਵਿਚ ਉਸਨੇ ਕਮਾਲ ਹਾਸਲ ਕੀਤਾ ਸੀ, ਸ਼ਾਇਦ ਹੀ ਕੋਈ ਅਜਿਹਾ ਬੰਦਾ ਹੋਵੇ ਜੇਹੜਾ ਉਸਦੀ ਉਸਤਤ ਨਾ ਕਰਦਾ ਹੋਵੇ ।

ਕੰਜਰੀਆਂ ਪੈਸੇ ਦੀਆਂ ਪੀਰ ਹੁੰਦੀਆਂ ਹਨ । ਕੁਲਤਾਰ ਸਿੰਘ ਪਾਸ ਦਿਲ ਸੀ, ਧਨ ਸੀ,ਫੇਰ ਕੋਈ ਕਾਰਨ ਨਹੀਂ ਸੀ ਕਿ ਜ਼ੋਹਰਾ ਉਸਨੂੰ ਮੋਹੁਤ ਨਾ ਕਰ ਲੈਂਦੀ।