ਪੰਨਾ:Chanan har.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

ਕੁਲਤਾਰ ਸਿੰਘ ਖੁਦਾ ਦੇ ਤੀਹ ਦਿਨ ਲਗਾ ਜ਼ੋਹਰਾ ਨਾਲ ਸੈਲ ਸੂਫੀਆਂ ਉਡਾਣ, ਜਿਸ ਦਿਨ ਖਰਚ ਦੀ ਲੋੜ ਹੁੰਦੀ ਘਰ ਆਉਂਦਾ ਨਹੀਂ ਤੇ ਕਈ ਕਈ ਮਹੀਨੇ ਘਰ ਹੀ ਨਾ ਵੜਦਾ।

ਸ: ਬਖਤਾਵਰ ਸਿੰਘ ਨੇ ਅੱਕਕੇ ਇਕ ਦਿਨ ਹੁਕਮ ਦਿਤਾ ਕਿ ਕੁਲਤਾਰ ਸਿੰਘ ਨੂੰ ਖਰਚ ਲਈ ਇਕ ਕੋਡੀ ਵੀ ਨਾ ਦਿਤੀ ਜਾਵੇ, ਪਰ ਕੁਲਤਾਰ ਸਿੰਘ ਨੇ ਕੁਝ ਸਮਾਂ ਸੁਮਿਤਰਾ ਦੇ ਗਹਿਣੇ ਵੇਚਕੇ ਕਟਿਆ । ਜਦ ਸਰਦਾਰ ਬਖਤਾਵਰ ਸਿੰਘ ਨੂੰ ਏਸ ਗਲ ਦਾ ਪਤਾ ਲਗਾ ਤਾਂ ਉਨ੍ਹਾਂ ਆਪਣੀ ਨੌਹ ਦੇ ਗਹਿਣੇ ਵੀ ਸੰਭਾਲ ਲਏ ਤਾਕਿ ਕੁਲਤਾਰ ਸਿੰਘ ਵਾਧੂ ਖਰਚ ਨਾ ਮਿਲਨ ਕਰਕੇ ਸੁਧਰ ਜਾਵੇ ।

ਕੁਲਤਾਰ ਸਿੰਘ ਦੇ ਪਲੇ ਭਾਵੇਂ ਇਕ ਪੈਸਾ ਨਾ ਰਿਹਾ ਪਰ ਉਹ ਰਾਤ ਦਿਨ ਸ਼ੌਹਰਾ ਪਾਸ ਹੀ ਰਹਿੰਦਾ, ਜ਼ੋਹਰਾ ਸਮਝਦੀ ਸੀ ਕਿ ਬੜੇ ਅਮੀਰਾਂ ਦਾ ਪੁਤ੍ਰ ਏ, ਇਕ ਦੋ ਦਿਨ ਦੀ ਗਲ ਏ ਫੇਰ ਆਪੇ ਸਭ ਕੁਝ ਮਿਲ ਜਾਵੇਗਾ ਤਾਂ ਐਸ਼ੀ ਹੋਣਗੀਆਂ, ਪਰ ਦੋ ਮਹੀਨੇ ਬੀਤ ਗਏ ਕੁਲਤਾਰ ਸਿੰਘ ਦੇ ਹਥ ਇਕ ਪੈਸਾ ਨਾ ਆਇਆ ਕਿਉਂਕਿ ਉਸਦੇ ਪਿਤਾ ਨੇ ਪੁਤ੍ਰ ਦੇ ਸੁਧਾਰਣ ਲਈ ਏਹੋ ਇਲਾਜ ਸੋਚਿਆ ਸੀ ।

੪.

ਜੌਹਰਾ ਦੇ ਦਰਬਾਰ ਵਿਚ ਮਾਇਆ ਧਾਰੀ ਤੋਂ ਬਿਨਾ ਹੋਰ ਕਿਸੇ ਦੇ ਆਉਣ ਦੀ ਕੀ ਮਜਾਲ ਸੀ,ਕੁਲਤਾਰ ਸਿੰਘ ਵੀ ਹੁਣ ਗਰੀਬ ਹੋ ਚੁਕਾ ਸੀ ਤੇ ਲਗ ਪਗ ਦੋ ਮਹੀਨੇ ਮੁਫ਼ਤ