ਪੰਨਾ:Chanan har.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

ਪੁਜ ਕੇ ਉਹ ਤਾਰਾ ਬਣ ਚੁਕੀ , ਸੀ । ਜ਼ੋਹਰਾ ਤਕ ਪੁਜਣਾ ਮਮੂਲੀ ਗਲ ਨਹੀਂ ਸੀ, ਉਹ ਏਥੇ ਪਜਦਿਆਂ ਹੀ ਇਕ ਸੁਦਾਗਰ ਨੂੰ ਆਪਣਾ ਦੀਵਾਨਾ ਬਣਾ ਚੁਕੀ ਸੀ, ਜਿਸ ਨੇ ਰਹਿਣ ਲਈ ਇਕ ਵਧੀਆ ਕੋਠੀ ਤੇ ਸੇਵਾ ਲਈ ਨੌਕਰ ਚਾਕਰ ਰਖ ਦਿਤੇ ਸਨ, ਜਿਥੇ ਪੰਛੀਆਂ ਨੂੰ ਪੂਜਣਾ ਮੁਹਾਲ ਸੀ ਉਥੇ ਕੁਲਤਾਰ ਸਿੰਘ ਜਿਹਾ ਭਖਾ ਨੰਗਾ ਕਿਸਤਰ੍ਹਾਂ ਪੁਜੇ ਸਕਦਾ ਸੀ ।

ਏ , ਦੁਖ ਤਕਲੀਫ਼ਾਂ ਨੇ ਕੁਲਤਾਰ ਸਿੰਘ ਤੇ ਚੰਗਾ ਅਸਰ ਕੀਤਾ, ਜ਼ਹਿਰਾ ਵਲੋਂ ਉਸ ਨੂੰ ਘਰਨਾ ਹੋ ਗਈ ਤੇ ਕਈ ਗੁਝੀ ਤਾਕਤ ਉਸ ਨੂੰ ਸਮ੍ਰਿਤਾ ਵਲ ਖਿਚਣ ਲਗੀ ।

ਕੁਲਤਾਰ ਸਿੰਘ ਦਿਲੀ ਪੁਜਕੇ, ਦੋ ਦੋ ਦਿਨ ਫਾਕ ਰਿਹਾ, ਜਦ ਉਹ ਡਾਢਾ ਤੰਗ ਹੋ ਗਿਆ ਤਾਂ ਇਕ ਮਿਲ ਵਿਚ ਨੌਕਰੀ ਕਰ ਲਈ, ਹੁਣ ਉਸਦਾ ਪੇਟ ਭਰ ਜਾਂਦਾ ਸੀ ਪਰ ਇਹ ਇਸ ਦੇ ਵਸ ਦੀ ਗਲ ਨਹੀਂ ਸੀ ।

ਇਕ ਦਿਨ ਉਸ ਨੇ ਸਾਰੇ ਹਾਲ ਅਪਣੇ ਪਿਤਾ ਨੂੰ ਲਿਖ ਘਲੇ, ਸਰਦਾਰ ਬਖ਼ਤਾਵਰ ਸਿੰਘ ਨੇ ਸਮਝਿਆ ਕਿ ਬੜੀ ਕੰਢੇ ਤੇ ਲਗ ਕੇ ਡਬਣ ਵਾਲੀ ਏ. ਇਸ ਵੇਲੇ ਕਰਨੀ ਗਲਤੀ ਏ, ਉਹ ਝਟ ਦਿਲੀ ਦਰ ਗਏ, ਜਿਸ ਮਿਲ ਦੀ ਰਾਹੀਂ ਜਵਾਬ ਮੰਗਿਆ ਸੀ ਉਥੇ ਪਜਨ ਤੇ ਪਤਾ ਲਗਾ ਕਿ ਉਸ ਨਾਓ ਦਾ ਇਕ ਆਦਮੀ ਥੋੜੇ ਹੀ ਦਿਨ ਹੋਏ ਨੌਕਰ ਹੋਇਆ ਸੀ ਪਰ ਬਿਮਾਰ ਹੋਣ ਕਰਕੇ ਕਾਰਖਾਨੇ ਨਹੀਂ