ਪੰਨਾ:Chanan har.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)

ਆ ਸਕਿਆ ।

ਦੋ ਦਿਨ ਕੁਲਤਾਰ ਸਿੰਘ ਦੀ ਭਾਲ ਕੀਤੀ ਗਈ, ਪਰ ਕੋਈ ਪਤਾ ਨਾ ਲਗਾ, ਪੁਲਸ ਵਿਚ ਇਤਲਾਹ ਦਿੱਤੀ ਗਈ, ਲਾ-ਵਾਰਸ ਮੁਰਦਿਆਂ ਦੀ ਫ਼ਰਿਸਤ ਵੇਖੀ, ਸਭ ਕੁਝ ਹੋਇਆ ਪਰ ਕੁਲਤਾਰ ਸਿੰਘ ਦਾ ਕੋਈ ਪਤਾ ਨਾ ਲਗਾ ।

ਇਕ ਦਿਨ ਸਵੇਰ ਵੇਲੇ ਸ: ਬਖ਼ਤਾਵਰ ਸਿੰਘ ਜੀ ਦਿਲੀ ਦੇ ਕਿਸੇ ਉਜਾੜ ਜਹੇ ਬਸ਼ਾਰ ਥਾਈਂ ਲੰਘ ਰਹੇ ਸਨ, ਰਾਹ ਵਿਚ ਹੀ ਸੈਂਕੜੇ ਆਦਮੀ ਲੰਮੀਆਂ ਤਾਣੀ ਪਏ ਸਨ, ਇਵ ਮਲੂਮ ਹੁੰਦਾ ਸੀ ਜਿਵੇਂ ਕੋਈ ਮਰਦੇ-ਖਾਨਾ ਹੈ ਇਕ ਮੋੜ 3 ਪੁਜ ਕੇ ਸਰਦਾਰ ਸਾਹਿਬ ਰਕ ਗਏ । ਪਹਿਲਾਂ ਕੁਲਤਾਰਸਿੰਘ ਦੀ ਚਾਦਰ ਨਜ਼ਰ ਪਈ, ਹੋ ਸਕਦਾ ਸੀ ਕਿ ਏਸ ਤੇ ਉਹ ਬਹੁਤਾ ਧਿਆਨ ਨਾ ਦੇਂਦੇ ਪਰ ਝਟ ਹੀ ਉਨਾਂ ਦੀ ਨਜ਼ਰ ਉਸਦੀ ਟੁਟੀ ਹੋਈ ਜਤੀ ਤੇ ਪਈ, ਜਿਸ ਪਾਸੋਂ ਸਰਹਾਣੇ ਦਾ ਕੰਮ ਲੀਤਾ ਗਿਆ ਸੀ ਪਰ ਸਿਰ ਹੇਠੋਂ ਖਿਸਕ ਗਈ ਸੀ, ਇਹ ਉਸਦੇ ਵਿਆਹ ਦੀ ਜਤੀ ਸੀ ਜਿਸਨੇ ਕੁਲਤਾਰ ਸਿੰਘ ਦਾ ਚੰਗੇ ਤੇ ਮੰਦੇ ਦਿਨਾਂ ਵਿਚ ਸਾਥ ਦਿਤਾ ਤੇ ਮੁੜ ਚੰਗੇ ਦਿਨ ਦਿਖਾਏ ।

ਸਰਦਾਰ ਬਖ਼ਤਾਵਰ ਸਿੰਘ ਜੀ ਚੁਰਾਹੇ ਵਿਚ ਸੌਣ ਵਾਲੇ ਇਕ ਪੁਰਸ਼ ਦੇ ਸਰਹਾਣ ਸਿਰ ਫੜਕੇ ਬਹਿ ਗਏ, ਇਹ ਕੁਲਤਾਰ ਸਿੰਘ ਸੀ ਜੇਹੜਾ ਸਾਰੀ ਰਾਤ ਤਾਪ ਨਾਲ ਤੜਫਨ ਨੂੰ ਉਪ੍ਰੰਤ ਸਵੇਰ ਵੇਲੇ ਸੌਂ ਗਿਆ ਸੀ, ਉਨ੍ਹਾਂ ਕੁਲਤਾਰ ਸਿੰਘ ਦੇ ਮੂਹ ਤੋਂ ਚਾਦਤ ਹਟਾਈ ਤੇ........... ਮੇਰੇ ਅਖੀਆਂ ਦੇ ਤਾਰੇ