ਪੰਨਾ:Chanan har.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪)

ਵਿਚ ਨਿਕਲ ਟੁਰੇ। ਬੇਬਹਾਰੀ ਕਲੀਆਂ ਦੀ ਭਾਲ ਵਿਚ ਕਸਰ ਨਾ ਛੱਡੀ। ਕਈਆਂ ਨੇ ਥਕ ਟੁਟ ਕੇ ਦੇਵੀ ਦੇਵਤਿਆਂ ਦੀਆਂ ਮੰਨਤਾਂ ਮੰਨੀਆਂ ਪਰ ਕਲੀਆਂ ਨਾ ਮਿਲੀਆਂ ਤੇ ਉਨਾਂ ਦੇ ਦੋਸ਼ ਬਰਫ਼ ਵਾਂਗ ਠੰਡੇ ਹੋ ਗਏ।

ਉਸ ਸੁੰਦਰੀ ਦਾ ਐਲਾਨ ਕੇਵਲ ਅਮੀਰ ਆਦਮੀਆਂ ਵਾਸਤੇ ਹੀ ਨਹੀਂ ਸੀ ਸਗੋਂ ਹਰ ਇਕ ਆਪਣੀ ਕਿਸਮਤ ਅਜ਼ਮਾਈ ਕਰ ਸਕਦਾ ਸੀ। ਇਹੋ ਕਾਰਨ ਸੀ ਕਿ ਸਾਰਾ ਨੌਜਵਾਨ ਕਵੀ ਵੀ ਏਸ ਐਲਾਨ ਤੋਂ ਬੇਖਬਰ ਨਹੀਂ ਸੀ। ਉਸ ਨੇ ਆਪਣੇ ਬਗੀਚੇ ਦੇ ਕਮਲਾਏ ਹੋਏ ਬੂਟਿਆਂ ਵਲ ਹਸਰਤ ਭਰੀਆਂ ਨਜ਼ਰਾਂ ਨਾਲ ਤਕਿਆ ਪਰ ਹਸਰਤ ਭਰੀਆਂ ਨਜ਼ਰਾਂ ਕੋਮਲ ਕਲੀਆਂ ਨਹੀਂ ਸਨ ਪੈਦਾ ਕਰ ਸਕਦੀਆਂ।

ਨੌਜਵਾਨ ਕਵੀ ਦੇ ਦਿਲ ਵਿਚ ਕਈ ਤਰਾਂ ਦੇ ਵਲਵਲੇ ਪੈਦਾ ਹੋ ਰਹੇ ਸਨ ਓਹ ਇਕ ਅਜਿਹਾ ਸ਼ਾਂਤ ਸਮੰਦਰ ਸੀ ਜਿਸ ਦੀ ਤਹਿ ਵਿਚ ਉਬਾਲੇ ਆ ਰਹੇ ਹੋਣ।

ਉਸਦਾ ਪਵਿਤਰ ਜੀਵਨ ਅਕਲਾਪਾ ਪ੍ਰਤੀਤ ਹੋ ਰਿਹਾ ਸੀ। ਉਸ ਲਈ ਸੰਸਾਰ ਕੁਝ ਵੀ ਨਹੀਂ ਸੀ, ਓਹ ਜੀਵਨ ਨੂੰ ਕੁਝ ਵੀ ਨਹੀਂ ਸੀ ਸਮਝਦਾ ਪਰ ਪ੍ਰੇਮ ਦੇ ਲਗਾਤਾਰ ਹਿੱਲਆਂ ਨਾਲ ਓਸ ਦਾ ਦਿਲ ਡੋਲ ਰਿਹਾ ਸੀ ਤੇ ਕੋਈ ਨਾਮਲੂਮ ਸ਼ੈ ਖਿਚ ਪਾ ਰਹੀ ਸੀ ।

ਓਹ ਕਈ ਵਾਰ ਅਬੜਵਾਹ ਉਠਕੇ ਜੰਗਲ ਨੂੰ ਚਲਾ ਜਾਂਦਾ ਤੇ ਸੁਦਾਈਆਂ ਵਾਙ ਆਪਣੀ ਰਚੀ ਕਵਤਾ ਸਾਰੀ ਸਾਰੀ