ਪੰਨਾ:Chanan har.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

ਕਿ ਹਵਾ ਨੇ ਸੰਭਾਲਿਆ ਤੇ ਆਪਣੇ ਨਾਲ ਉਡਾਕੇ ਕੋਹਾਂ ਦੂਰ ਲੈ ਗਈ।

ਪਤ-ਝੜ ਰਤ ਆ ਗਈ, ਹਵਾ ਦਾ ਜ਼ੋਰ ਦਿਨੋ ਦਿਨ ਵਧ ਰਿਹਾ ਸੀ, ਕੋਮਲ ਪੱਤੀ ਛੇਤੀ ਹੀ ਸੁਕ ਗਈ ਜਿਸਦੇ ਕਾਰਨ ਹਵਾ ਹੋਰ ਵੀ ਤੇਜ਼ੀ ਨਾਲ ਉਡਾਣ ਲਗੀ। ਏਸੇ ਤਰਾਂ ਉਸਨੇ ਸਰਾਂ ਕੋਹਾਂ ਦਾ ਪੰਧ ਕਟਿਆ। ਏਨਾਂ ਔਕੜਾਂ ਦੇ ਹੁੰਦਿਆਂ ਹੋਇਆਂ ਵੀ ਸੂਰਜ ਦੀਆਂ ਨੁਰੀ ਕਿਰਨਾਂ ਨੇ ਉਹਦਾ ਹਿਰਦਾ ਖਿੜਾਈ ਰਖਿਆ।

ਵਿਚਾਰਾ ਪੱਤਾ ਉਹਦੇ ਵਿਛੋੜੇ ਵਿਚ ਬੜਾ ਉਦਾਸ ਹੋ ਗਿਆ ਤੇ ਮੁੜ ਆਪਣੀ ਪਿਆਰੀ ਦੇ ਦਰਸ਼ਨਾਂ ਦੀ ਕੋਈ ਆਸ ਨਾ ਰਹੀ, ਏਸ ਗਮ ਵਿਚ ਉਹ ਏਨਾ ਮਾੜਾ ਹੋਗਿਆ ਕਿ ਇਕ ਦਿਨ ਝੜਕੇ ਥਲੇ ਢਹਿ ਪਿਆ, ਉਸ ਤੇ ਬਰਸਾਤੀ ਮੀਂਹ ਪਏ,ਡੰਗਰਾਂ ਦੇ ਪੈਰਾਂ ਹੇਠ ਲਤਾੜਿਆ ਗਿਆ, ਏਥੋਂ ਤਕ ਕਿ ਉਹ ਮਿੱਟੀ ਵਿਚ ਮਿਟੀ ਹੋਗਿਆ, ਪਰ ਉਹ ਦੀ। ਯਾਦ ਅਜੇ ਤਕ ਕਾਇਮ ਸੀ।

ਅਗਲੀ ਬਹਾਰ ਵਿਚ ਨਵੇਂ ਪਤ ਨਿਕਲੇ, ਪੱਤ ਝੜ ਵਿਚ ਉਹ ਵੀ ਝੜ ਗਏ; ਬਰਸਾਤੀ ਮੀਂਹ ਉਨਾਂ ਤੇ ਵੀ ਪਏ, ਡੰਗਰਾਂ ਨੇ ਵੀ ਲਤਾੜਿਆ ਤੇ ਉਹ ਵੀ ਮਿਟੀ ਨਾਲ ਮਿਟੀ ਹੋ ਗਏ। ਸਾਡੇ ਗਰੀਬ ਪਤੇ ਤੇ ਮਿਟੀ ਦੀ ਇਕ ਤਹਿ ਜੰਮ ਗਈ, ਏਸੇ ਤਰਾਂ ਹਰ ਪੜ-ਝੜ ਵਿਚ ਹੁੰਦਾ ਰਿਹਾ। ਅਖੀਰ ਉਸ ਬਿਛ ਤੇ ਵੀ ਬਿਜਲੀ ਪਈ ਤੇ ਉਸ ਨੂੰ ਸਾੜ ਕੇ ਸਵਾਹ ਕਰ ਦਿਤਾ, ਉਹ ਵੀ ਮਿਟੀ ਵਿੱਚ ਮਿਲ ਗਿਆ, ਧਰਤੀ