ਪੰਨਾ:Chanan har.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭)

ਪਧਰੀ ਹੋ ਗਈ, ਉਤੇ ਹੋਰ ਬ੍ਰਿਛ ਤੇ ਝਾੜ ਉਗ ਖਲੋਤੇ, ਉਹ ਪਤਾ ਵਿਚਾਰਾ ਧਰਤੀ ਦੇ ਹੇਠਾਂ ਦਬ ਗਿਆ। ਵਰੇ ਬੀਤ ਗਏ, ਅੰਤ ਉਹ ਪਤਾ ਕੋਲੇ ਵਿਚ ਬਦਲ ਗਿਆ, ਉਹ ਰੰਗ ਰੂਪ ਬਿਲਕੁਲ ਬਦਲ ਗਿਆ ਸੀ ਪਰ ਅਜੇ ਵੀ ਉਸਨੂੰ ਆਪਣੇ ਕੋਮਲ ਸਾਥੀ ਦੀ ਯਾਦ ਦੁਖੀ ਕੀਤਾ ਕਰਦੀ।

ਏਨੇ ਸਮੇਂ ਵਿਚ ਉਸ ਕੋਮਲ ਪੱਤੀ ਨੇ ਵੀ ਪਲਟੀ ਖਾਧਾ, ਉਹ ਹੀਰੇ ਦੀ ਸ਼ਕਲ ਵਿਚ ਨਦੀ ਦੀ ਤਹਿ ਵਿਚ ਪਈ ਸੀ। ਇਕ ਦਿਨ ਕੁਝ ਆਦਮੀ ਨਦੀ ਤੇ ਆਏ ਤੇ ਰਤ ਛਾਨਣੀਆਂ ਨਾਲ ਛਾਣ ਕੇ ਸੈਂਕੜੇ ਹੀਰੇ ਥੈਲੀਆਂ ਵਿਚ ਭਰਕੇ ਲੈ ਗਏ, ਜਿਨਾਂ ਵਿਚ ਇਕ ਉਹ ਪਤੀ ਵੀ ਸੀ, ਉਸ ਵੇਲੇ ਉਨ੍ਹਾਂ ਵਿਚ ਕੋਈ ਚਮਕ ਨਹੀਂ ਸੀ, ਕਿਉਂਕਿ ਅਜੇ ਉਨ੍ਹਾਂ ਨੂੰ ਘੜਿਆ ਨਹੀਂ ਸੀ ਗਿਆ।

ਬੜਾ ਸਮਾ ਉਹ ਹੀਰੇ ਇਕ ਸੁਦਾਗਰ ਦੀ ਮੇਜ ਦੇ ਖਾਨੇ ਵਿਚ ਪਏ ਰਹੇ, ਅਖੀਰ ਉਨ੍ਹਾਂ ਨੂੰ ਘੜਨ ਲਈ ਲਿਜਾਇਆ ਗਿਆ, ਇਹ ਸਮਾਂ ਬੜਾ ਨਾਜ਼ਕ ਸੀ, ਉਹ ਖਿਆਲ ਕਰਦੀ ਸੀ ਕਿ ਸ਼ੈਦ ਇਹੋ ਅੰਤਲੇ ਦਿਨ ਹਨ ਪਰ ਏਥੋਂ ਬਚਾ ਹੋ ਗਿਆ ਸੀ। ਉਸਦੀ ਚਮਕ ਨਾਲ ਅੱਖਾਂ ਚੁੰਧਿਆ ਜਾਂਦੀਆਂ ਸਨ ਤੇ ਉਸ ਵਿਚ ਅਸਮਾਨੀ ਪੀਂਘ ਦੇ ਸਾਰੇ ਰੰਗ ਝਲਕ ਰਹੇ ਸਨ, ਜਿਸ ਦੌਹਰੀ ਨੇ ਉਨਾਂ ਨੂੰ ਮੁੱਲ ਲਿਆ ਉਸਨੂੰ ਸਾਰਿਆਂ ਨਾਲੋਂ ਵਧੀਆ ਹੋਰਾ ਸਮਝਕੇ ਉਸ ਨੇ ਵਿਚਕਾਰ ਰਖਿਆ। ਕੋਲਾ ਅਜੇ ਤਕ ਖਾਣ ਵਿਚ ਹੀ ਦਬਿਆ ਪਿਆ ਸੀ, ਇਕ ਦਿਨ ਇਕ