ਪੰਨਾ:Chanan har.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)

ਡਰਾਉਣੀ ਸਦ ਆਈ ਤੇ ਕੁਝ ਦਿਨ ਪਿਛੋਂ ਖੁਦਾਈ ਅਰੰਭ ਹੋ ਗਈ। ਅਖੀਰ ਕੋਲੇ ਠੇਲਿਆਂ ਤੇ ਲੱਦ ਕੇ ਨੀਯਤ ਥਾਂ ਤੇ ਪੁਚਾਏ ਜਾਣ ਲਗੇ।

ਜਦ ਉਸ ਨੇ ਸੂਰਜ ਦੀ ਰੌਸ਼ਨੀ ਮੁੜ ਵੇਖੀ ਤਾਂ ਹੈਰਾਨ ਹੋ ਗਿਆ ਤੇ ਸਮਝਣ ਲੱਗਾ ਕਿ ਉਹ ! ਮੁੜ ਉਹ ਪੱਤਾ ਹੈ।

੨.

ਘਰ ਦੀ ਮਾਲਕਿਆਣੀ ਅਜੇ ਹੁਣੇ ਜਿਹੇ ਵਿਆਹ ਤੋਂ ਆਈ ਸੀ, ਉਸਨੇ ਆਪਣੇ ਸਾਰੇ ਗਹਿਣੇ ਲਾਹ ਕੇ ਸ਼ੰਗਾਰ ਮੇਜ਼ ਦੇ ਖ਼ਾਨੇ ਵਿਚ ਰੱਖ ਦਿੱਤੇ ਸਨ, ਠੰਢ ਦੇ ਦਿਨ ਸਨ, ਅੰਗੀਠੀ ਵਿਚ ਅੱਗ ਬਲ ਰਹੀ ਸੀ ਤੇ ਕੋਲਿਆਂ ਦੇ ਚਿੜ ਚਿੜ ਕਰਨ ਦੀ ਆਵਾਜ਼ ਆ ਰਹੀ ਸੀ। ਅਜੇ ਹੁਣੇ ਨਵੇਂ ਕੋਲੇ ਅੱਗ ਤੇ ਪਾਏ ਸਨ ਜਿਨ੍ਹਾਂ ਵਿਚ ਸਬੱਬ ਨਾਲ ਸਾਡਾ ਹੀਰੋ ਕੋਲਾ ਵੀ ਸੀ।

ਉਹ ਚੁਫੇਰੇ ਕਮਰੇ ਵੱਲ ਤੱਕ ਰਿਹਾ ਸੀ, ਰੱਬਸਬੱਬੀ ਓਸਦੀ ਨਜ਼ਰ ਹੀਰੇ ਤੇ ਪਈ, ਉਨੇ ਝਟ ਪਛਾਣ ਲਿਆ ਕਿ ਉਹ ਉਹੋ ਉਸਦੀ ਪਿਆਰੀ ਪੱਤੀ ਹੈ।

ਉਹ ਬੋਲਿਆ, ‘‘ਮੇਰੀ ਗਵਾਚੀ ਹੋਈ ਪਿਆਰੀ ’’।

ਪਰ ਹੀਰੇ ਨੇ ਇਸ ਵਲ ਕੋਈ ਗੋਹ ਨਾ ਕੀਤਾ ................ਉਹ ਕਿਸੇ ਹੋਰ ਦਾ ਖ਼ਿਆਲ ਕਰ ਰਹੀ ਸੀ ....................ਉਹ ਇਕ ਲਾਲ ਦਾ ਖ਼ਿਆਲ ਕਰ ਰਹੀ ਸੀ ਜੇਹੜਾ ਹਾਰ ਵਿਚ ਜੜਿਆ ਹੋਇਆ ਸੀ, ਉਸ ਦਾ