ਪੰਨਾ:Chanan har.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

ਕਈ ਵਾਰ ਮੇਲ ਕਰ ਚੁਕਾ ਸੀ-

ਓਹ ਇਕ ਦੂਜੇ ਦੇ ਪ੍ਰੇਮੀ ਹਨ- ਘਟੋ ਪੱਟ ਉਹ ਇਸ ਤਰ੍ਹਾਂ ਕਿਹਾ ਕਰਦੇ ਸਨ।

‘‘ਮੈਂ ਆਪਣੀ ਪਿਆਰੀ ਨੂੰ ਜ਼ਰੂਰ ਮਿਲਾਂਗਾ ਇਹ ਆਖ ਕੇ ਕੇਲਾ ਬੁੜਕਿਆ ਤੇ ਉਸ ਪੁਸ਼ਾਕ ਤੇ ਜਾ ਪਿਆ ਜਿਸ ਨਾਲ ਉਹ ਹੀਰਾ ਜੜਿਆ ਹੋਇਆ ਸੀ, ਫੇਰ ਕੀ ਸੀ, ਪੁਸ਼ਾਕ ਨੂੰ ਅੱਗ ਲੱਗ ਗਈ, ਉਸ ਨਾਲ ਕਮਰੇ ਦੀਆਂ ਚੀਜ਼ਾਂ ਨੂੰ ਥੋੜਾ ਹੀ ਸਮਾਂ ਪਿਛੋਂ ਸਾਰੇ ਘਰ ਨੂੰ ਅੱਗ ਨੇ ਘੇਰ ਲਿਆ, ਲੋਕਾਂ ਅੱਗ ਬੁਝਾਣ ਦਾ ਬਥੇਰਾ ਯਤਨ ਕੀਤਾ ਪਰ ਜਦ ਤਕ ਸਾਰਾ ਘਰ ਸੜ ਕੇ ਸਵਾਹ ਨਾ ਹੋ ਗਿਆ ਅੱਗ ਨੂੰ ਬੁਝ ਸਕੀ।

ਸੜੇ ਹੋਏ ਘਰ ਦੇ ਠੰਢਾ ਹੋਣ ਤੇ ਜੌਹਰੀ ਦਾ ਗੁਮਾਸ਼ਤਾ ਹੀਰੇ ਲੱਭਣ ਆਇਆ, ਮਾਲਕਿਆਣੀ ਨੇ ਉਸ ਨੂੰ ਉਹ ਥਾਂ ਦੱਸ ਦਿੱਤੀ ਜਿਥੇ ਉਸ ਨੇ ਹੀਰੇ ਰਖੇ ਸਨ, ਬੜੇ ਹੀ ਸਮੇਂ ਵਿਚ ਸਾਰੇ ਮਿਲ ਗਏ ਪਰ ਸਭ ਕਾਲੇ ਪੈ ਚੁਕੇ ਸਨ, ਉਨ੍ਹਾਂ ਨੂੰ ਫੇਰ ਜਿਲਾ ਦਿੱਤੀ ਗਈ ਤਾਂ ਉਹ ਪਹਿਲੇ ਵਾਂਗ ਹੀ ਚਮਕ ਆਏ।

ਜਦ ਉਨਾਂ ਨੂੰ ਦੁਬਾਰਾ ਜੜਿਆ ਗਿਆ ਤਾਂ ਹੀਰੇ ਤੇ ਲਾਲ ਨੂੰ ਇਕ ਹੀ ਗਹਿਣੇ ਵਿਚ ਥਾਂ ਦਿੱਤੀ ਗਈ, ਏਵ ਉਨਾਂ ਦਾ ਮੇਲ ਹੋਇਆ, ਜਿਨ੍ਹਾਂ ਨੂੰ ਆਪਸ ਵਿੱਚ ਮ ਹੋ ਗਿਆ ਸੀ। ਹੁਣ ਉਹ ਸੁਖ ਨਾਲ ਵੱਸਦੇ ਹਨ, ‘‘ਪ੍ਰੇਮ ਅਟੱਲ ਹੈ। ’’ ਲਾਲ ਨੇ ਇਕ ਦਿਨ ਕਿਹਾ... ‘‘ਹਾਂ