(੯੨)
ਬਾਹਰ ਕੰਢੇ ਤੇ ਹੀ ਛੱਡ ਜਾਵੇਂ।
ਪ੍ਰੇਮ ਦੇਵਤਾ, ਸੋਚਣ ਲੱਗਾ ਕਿ ਇਸ ਦਾ ਕੀ ਉਤਰ ਦੇਵੇ।
‘ਨਹੀਂ ਮੇਰੀ ਕਮਾਨ ਕੋਈ ਚਰਾਕੇ ਲੈ ਜਾਵੇਗਾ।’
ਉਸ ਮੂੰਹ ਬਣਾਕੇ ਕਿਹਾ,ਮੈਂ ਉਸਦੇ ਨੇੜੇ ਪੁਜ ਚੁਕਾਸਾਂ
ਜੇ ਤੂੰ ਕਮਾਨ ਰੇਤੇ ਵਿਚ ਲਕਾ ਦੇਵੇਂ ਤਾਂ ਕੋਈ ਨਹੀਂ ਚੁਰਾਵੇਗਾ।
‘‘ਚੰਗਾ ਮਿੱਤ੍ਰ,ਉਸਨੇ ਕੁਝ ਠਠੰਬਰ ਕੇ ਉਤਰ ਦਿਤਾ। ਤੀਰ ਕਮਾਨ ਰੇਤੇ ਵਿਚ ਲਕਾ ਦਿਤਾ ਤੇ ਆਪ ਪਾਣੀ ਵਿਚ ਛਾਲਮਾਰ ਦਿਤੀ, ਮੈਂ ਵੀ ਕਪੜੇ ਲਾਹ ਕੇ ਤੁਰਨ ਲਗਾ।
‘‘ਮੈਂ ਚੁਭੀ ਮਾਰਦਾ ਹਾਂ ਵੇਖਨੇ ਆਂ ਪਈ ਤੂੰ ਮੈਨੂੰ ਫੜ ਸਕਨਾ ਏ ਕਿ ਨਹੀਂ ’’ ਪ੍ਰੇਮ ਦੇਵਤਾ ਨੇ ਮੇਰੀ ਪਿਠ ਤੇ ਚੜ੍ਹਕੇ ਕਿਹਾ।
ਪ੍ਰੇਮ ਦੇਵਤਾ ਤੇਜ਼ੀ ਨਾਲ ਪਾਣੀ ਵਿਚ ਭੀ ਮਾਰ ਗਿਆ, ਮੈਂ ਭੀ ਅੰਦਰੋ ਅੰਦਰ ਉਹਦਾ ਪਿੱਛਾ ਕਰਨ ਲੱਗੇ, ਕੁਝ ਚਿਰ ਤਾਂ ਦਿਸਦਾ ਰਿਹਾ ਪਰ ਫੇਰ ਝਟ ਪਟ ਅਲਾਪ ਹੋ ਗਿਆ।
ਮੈਂ ਕੁਝ ਸਮਾਂ ਪਿਛੋਂ ਸਿਰ ਪਾਣੀ ਤੋਂ ਬਾਹਰ ਕਢਿਆ ਤਾਂ ਕੁਝ ਸ਼ੋਖ ਕੁੜੀਆਂ ਨੇ ਮੇਰੇ ਚਫੇਰੇ ਘੇਰਾ ਪਾ ਲਿਆ ਤੇ ਮੇਰਾ ਮਖੌਲ ਉਡਾਉਣ ਲਗੀਆਂ, ਲਲਤਾ ਮੁੰਹ ਬਣਾ · ਬਣਾ ਕੇ ਆਖ ਰਹੀ ਸੀ, ‘‘ਕਿਉਂ ਜੀ ! ਪ੍ਰੇਮ ਦੇਵਤਾ ਨੇ ਤਾਂ ਆਪ ਨੂੰ ਖੂਬ ਉਲੂ ਬਣਾਇਆ,