ਪੰਨਾ:Chanan har.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੪)

ਦੋ ਤੀਰ ਸਾਂ ਸਾਂ ਕਰਦੇ ਮੇਰੇ ਕੰਨਾਂ ਮੁਢ ਦੀ ਲੰਘ ਗਏ ਤੇ ਇਕ ਸਜੀ ਵੀਣੀ ਵਿਚ ਦੀ ਪਾਰ ਹੋ ਗਿਆ, ਮੈਂ ਪੀੜ ਦੀ ਕੋਈ ਪਰਵਾਹ ਨ ਕੀਤੀ, ਏਥੋਂ ਤਕ ਕਿ ਮੈਂ ਪਹਿਲੇ ਅਸਮਾਨ ਤੇ ਪੁਜ ਗਿਆ ।

ਪਹਿਲੇ ਅਸਮਾਨ ਦੇ ਦੇਵਤੇ ਸਤੇ ਪਏ ਸਨ ਏਸ ਕਰਕੇ ਜਾਨ ਚਰਾ ਕੇ ਨਸ ਉਠਾ ਤੇ ਤੀਜਾ ਅਸਮਾਨ ਵੀ ਕਦੇ ਕਦੇ ਪਾਰ ਕਰ ਲਿਆ । ਪਿਛੇ ਮੁੜਕੇ ਜਦ ਤਕਿਆ ਤਾਂ ਪ੍ਰੇਮ ਦੇਵਤਾ ਹਵਾ-ਵਤ ਮੇਰਾ ਪਿਛਾ ਕਰ ਰਿਹਾ ਸੀ, ਇਕ ਤੀਰ ਚਲਿਆ ਤੇ ਮੇਰਾ ਪੈਰ ਫਟੜ ਹੋ ਗਿਆ

ਚੌਥੇ ਅਸਮਾਨ ਦੇ ਰਖਵਾਲਿਆਂ ਨੇ ਮੈਨੂੰ ਲਲਕਾਰਿਆ ‘ਹੇ ਪੁਰਸ਼ ! ਤੂੰ ਕਿਥੇ ਜਾ ਰਿਹਾ ਏਂ ? ਮੈਂ ਘਾਬਰ ਕੇ ਫੁਲ ਵਿਚ ਲੁਕ ਗਿਆ ਤੇ ਪ੍ਰੇਮ ਦੇਵਤਾ ਨਾ ਵੇਖ ਲਵੇ, ਮੈਂ ਕੰਬਦਿਆਂ ਹੋਇਆਂ ਇਕ ਰਖਵਾਲੇ ਨੂੰ ਕਿਹਾ ‘ਪ੍ਰੇਮ ਦੇਵਤਾ ਮੈਨੂੰ ਮਾਰ ਦੇਵੇਗਾ, ਰਬ ਦੇ ਵਾਸਤੇ ਮੈਨੂੰ ਬਚਾਓ’।

‘‘ਰੱਬ ਦੇ ਦਰਬਾਰ ਵਿਚ ਫ਼ਰਿਆਦ ਕਰ । ਪ੍ਰੇਮ ਦੇਵਤਾ ਸਾਥੋਂ ਬਲਵਾਨ ਹੈ।’’

ਮੈਂ ਫੇਰ ਕਾਹਲੀ ਨਾਲ ਉਡਣ ਲਗਾ, ਮੇਰੇ ਕੰਨਾਂ ਵਿਚ ਅਵਾਜ਼ ਆਈ ‘ਹੇ ਰਬ ਦੇ ਬੰਦੇ ਨੇ ਹਿੰਮਤ ਨਾ ਹਾਰ, ਰਬ ਤੇਰੀ ਜ਼ਰੂਰ ਸਹਾਇਤਾ ਕਰੇਗਾ।’

ਮੈਂ ਸਤਵੇਂ ਅਸਮਾਨ ਤੇ ਪੁਜ ਚੁਕਾ ਸਾਂ। ਪ੍ਰੇਮ