ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(( E ) (੬)
ਸ਼ਰਮਾ-ਤੁਹਾਡਾ ਘਰ ਕਿਥੇ ਹੈ ? ਯਗ ਦੱਤ-ਸੁਣਿਆਂ ਹੈ ਕਿਧਰੇ ਕਿਸ਼ਨ ਨਗਰ ਦੇ ਪਿੰਡ ਲਾਗੇ ਚਾਗੇ ਹੈ। ਸ਼ਰਮਾ-ਮੇਰਾ ਹੋਰ ਕੋਈ ਨਹੀਂ । ਯਗ ਦੱਤ-ਮੈਂ ਜੁ ਹਾਂ। ਸ਼ਰਮਾ ਤੇਰਾ ਸਭ ਕੁਝ
ਮੈਂ ਹੀ ਆਂ।
ਸ਼ਰਮਾਂ ਦੀਆਂ ਅੱਖਾਂ ਫੇਰ ਗਿੱਲੀਆਂ ਹੋ ਗਈਆਂ। ਕਹਿਣ ਲੱਗੀ, ਤੁਸੀਂ ਮੈਨੂੰ ਫੇਰ ਕਦੇ ਵੇਚ ਸਕਦੇ ਹੋ ? ਯਗ ਦੱਤ-ਨਹੀਂ ਮੈਂ ਏਦਾਂ ਨਹੀਂ ਕਰ ਸਕਦਾ।
ਤੈਨੂੰ ਵੇਚਣਾ ਆਪਣੇ ਆਪਨੂੰ ਵੇਚਣਾ ਹੈ। ਸ਼ਰਮਾ ਚੁੱਪ ਕਰਕੇ ਭਰੀਆਂ ਹੋਈਆਂ ਅੱਖਾਂ ਨਾਲ ਉਸ ਵੱਲ ਵੇਖਦੀ ਰਹੀ। ਬਹੁਤ ਚਿਰ ਪਿਛੋਂ ਬੋਲੀ ਤੁਸੀਂ ਵਡੇ ਭਰਾ ਹੋ ਤੋ ਮੈਂ ਛੋਟੀ ਭੈਣ ਹਾਂ, ਸਾਡੇ ਦੋਹਾਂ ਦੇ ਵਿਚਕਾਰ ਇਕ ਚੰਗੀ ਜਹੀ ਵਹੁਟੀ ਚਾਹੀਦੀ ਹੈ । ਕਿਉਂ ਨਹੀਂ ਲੈ ਆਉਂਦੇ ?
ਯਗ ਦੱਤ–ਕਿਉਂ ਭਲਾ ? ਸ਼ਰਮਾ-ਸਾਰਾ ਦਿਨ ਉਹਦਾ ਹਾਰ ਸ਼ੰਗਾਰ ਕਰਕੇ ਤੁਹਾਡੇ ਵਾਸਤੇ ਗੁਡੀ ਬਣਾਕੇ ਆਪਣਾ ਦਿਲ ਪ੍ਰਚਾਉਂਦੀ ਰਿਹਾ ਕਰਾਂਗੀ। ਯਗ ਦੱਤ=ਕੀ ਏਦਾਂ ਕਰ ਸਕੇਂਗੀ ? ਸ਼ਰਮਾ ਨੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾਕੇ ਆਖਿਆ, ਮੈਂ ਕੋਈ ਐਹੋ ਜਂਹੀ ਨੀਚਣੀ ਥੋੜੀ ਹਾਂ, ਕਿ ਸਾੜਾ ਕਰਾਂਗੀ ।