ਸਮੱਗਰੀ 'ਤੇ ਜਾਓ

ਪੰਨਾ:Dulla Bhatti.pdf/10

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੮)

ਤੁਰਤ ਮਾਰ ਗੁਲੇਲ ਤੁੜਾਂਵਦਾ ਏ। ਕਈ ਰੋਜ ਇਸ ਤੌਰ ਦੇ ਨਾਲ ਦੁਲਾ ਪਣਹਾਰੀਆਂ ਨੂੰ ਖੂਬ ਸਤਾਂਵਦਾ ਏ। ਕੋਈ ਆਵੇ ਨਜਦੀਕ ਨ ਫੜਨ ਖਾਤਰ ਵਾਂਗ ਮਿਰਗ ਦੇ ਛਾਲ ਲਗਾਂਵਦਾ ਏ। ਲੈ ਕੇ ਮੁੰਡਿਆਂ ਨੂੰ ਵੜੇ ਝੱਲ ਅੰਦਰ ਕਈ ਰੋਜ ਨਾ ਪਿੰਡ ਵਿਚ ਆਂਵਦਾ ਏ। ਜਦੋਂ ਪਿੰਡ ਵੜਦਾ ਘੜੇ ਫੋੜਦਾ ਸੀ ਇਸ ਕੰਮ ਤੇ ਬਾਜ ਨਾ ਆਂਵਨਾ ਏ। ਕਦੀ ਪਿੰਡ ਆਵੇ ਕਦੀ ਬਾਹਰ ਜਾਵੇ ਕਈ ਰੋਜ਼ ਇਸ ਤੌਰ ਲੰਘਾਵਦਾ ਏ। ਜਿਸ ਰੋਜ਼ ਓਹ ਪਿੰਡ ਦੇ ਵਿਚ ਆਵੇ ਸ਼ੋਰ ਔਰਤਾਂ ਵਿਚ ਚਾ ਪਾਂਵਦਾ ਏ। ਕਿਸ਼ਨ ਸਿੰਘ ਸਭ ਲੱਧੀ ਦੇ ਕੋਲ ਜਾਵਨ ਜਦੋਂ ਬਹੁਤਾ ਦੁਲਾ ਅਕਾਂਵਦਾ ਏ।

ਕੋਰੜਾ ਛੰਦ- ਪੰਜ ਸਤ ਮੁੰਡੇ ਦੁਲਾ ਅਕਠੇਕਰਦਾ। ਹੋ ੲਕੇ ਅਲਗ ਸੀ ਦਲੀਲ ਕਰਦਾ। ਮਿਲੇ ਮੇਰੇ ਨਾਲ ਜੋ ਤਮਾਸ਼ਾ ਕਰਨਾ, ਪਿੰਡੀ ਕੋਲੋਂ ਅਸਾਂ ਮੂਲ ਨਹੀਂ ਡਰਨਾ। ਮਿਟੀ ਲੈ ਕੇ ਚਿਕਨੀ ਬਨਾਵੇਂ ਗੋਲੀਆਂ ਮੁੰਡਿਆਂ ਨੂੰ ਬੋਲਕੇ ਸੁਣਾਵੇ ਬੋਲੀਆਂ। ਬੰਦ ਕਰੇ ਔਰਤਾਂ ਦਾ ਪਾਣੀ ਭਰਨਾ, ਪਿੰਡ ਕੋਲੋਂ ਅਸਾਂ ਮੂਲ ਨਹੀਂ ਡਰਨਾ। ਕੀਤੀਆਂ ਤਿਆਰ ਨੇ ਗੁਲੇਲਾਂ ਮੁੰਡਿਆਂ। ਕਰੇ ਭਲਾ ਕੌਣ ਅਗੇ ਪਿੰਡ ਗੁੰਡਿਆਂ। ਹੋਂਵਦੇ ਤਿਆਰ ਜਦੋਂ ਜੰਗ ਕਰਨਾ, ਪਿੰਡੀ ਕੋਲੋਂ ਅਸਾਂ ਮੂ।ਲ ਨਹੀਂ ਡਰਨਾ। ਔਰਤਾਂ ਨੇ ਭਰਕੇ ਹੋ ਘੜੇ ਚਕ ਲਏ, ਮੁੰਡਿਆਂ ਨੇ ਤੁਰਤ ਨਿਸ਼ਾਨੇ ਤਕ ਲਏ। ਮਾਰਕੇ ਨਿਸ਼ਾਨਾ ਕਰ ਦੇਣ ਝਰਨਾ, ਪਿੰਡੀ ਕੋਲੋਂ ਅਸਾਂ ਮੂਲ ਨਹੀਂ ਡਰਨਾ। ਮਾਰਨੇ ਦੇ ਵਾਸਤੇ ਜੋ ਕੋਈ ਆਂਵਦਾ। ਮਾਰਕੇ ਛਲਾਂਗਾਂ ਝਲ ਵਿਚ ਜਾਂਵਦਾ। ਦਿਲ ਵਿਚ ਖੌਫ ਨਹੀਂ ਮੂਲ ਧਰਨਾ, ਪਿੰਡੀ ਕੋਲੋਂ ਅਸਾਂ ਮੂਲ ਨਹੀਂ ਡਰਨਾ। ਸਭੇ ਹੋਕੇ ਤੰਗ ਲੱਧੀ ਪਾਸ ਜਾਂਦੀਆਂ, ਦਿਲ ਵਾਲਾ ਹਾਲ ਸਾਰਾ ਜਾ ਸੁਨਾਦੀਆਂ।ਕਿਸ਼ਨ ਸਿੰਘ ਏਸ ਅਜ ਕਲ ਮਰਨਾ। ਪਿੰਡੀ ਕੋਲੋਂ ਅਸਾਂ ਨਹੀਂ ਮੂਲ ਡਰਨਾ।

ਲੱਧੀ ਨੂੰ ਸਭਨਾਂ ਗਾਗਰਾਂ ਦਸਣੀਆਂ

ਸਭੈ ਔਰਤਾਂ ਲੱਧੀ ਦੇ ਕੋਲ ਜਾਕੇ ਆਖਣ ਦੁਲੇ ਨੂੰ ਰਖ