ਪੰਨਾ:Dulla Bhatti.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

10

ਲਾਹੌਰ ਜਾਵਨਾ। ਗਾਨਾਂ ਬੈਠਾ ਮੁੜ ਕੱਲਾਂ ਫੂਕਾਂ ਮਾਰਦਾ ਘੁਨ ਕੈ ਕੈ ਸੁਣ ਦੁਲਾ ਦਮ ਝਾੜਦਾ। ਤੁਰਤ ਗੁਲੇਲਾਂ ਦੇ ਢੇਰ ਲਾਵਨਾ। ਲੱਧੀਕਹੇਮੂਲ ਨਾਂਲਾਹੌਰ ਜਾਵਨਾ। ਕਾੜ ਕਾੜ ਦੁਲਾ ਜੇ ਗੁਲੇਲਾਂ ਛਡਦਾ। ਦੂਜੇ ਪਾਰ ਗਾਗਰਾਂ ਵਿਚੋਂ ਦੇ ਕਢਦਾ। ਨੰਦੀ ਦਾ ਕਿਸ਼ਨ ਸਿੰਘ ਬੋਲੀ ਲਾਵਨਾ ਲਧੀ ਕਹੇ ਮੂਲ ਨਾ ਲਾਹੌਰ ਜਾਵਨਾ॥

ਦੁਲੇ ਨੇ ਗਾਗਰਾਂ ਨੂੰ ਤੋੜਨਾ ਤੇ ਨੰਦੀ ਮਰਸਣ ਨੇ ਬੋਲੀ ਮਾਰਨੀ

ਦੁਲੇ ਦੇਖੀਆਂ ਗਾਗਰਾਂ ਸਭ ਕੋਲੋਂ ਤੁਰਤੇ ਪਾਸ ਹਾਰ ਦੇ ਜਾਂਵਦਾ ਏ। ਗੋਲੇ ਸਾਰ ਦੇ ਦਿਓ ਬਣਾ ਮੈਨੂੰ ਸੋਹਣ ਗਾਨੇ ਨੂੰ ਆਖ ਸੁਨਾਵਦਾ ਏ। ਕਾਰੀਗਰ ਸੀ ਲੁਹਾਰ ਬਹੁਤ ਚੰਗਾ ਥੋਹੜੀ ਸਿਫਤ ਮੈਂ ਆਖ ਬਤਾਂਵਦਾ ਏ। ਜਿਸ ਕੰਮ ਨੂੰ ਲਾਵਦੇ ਹਥ ਦੋਵੇਂ ਗੋਯਾ ਨਕਲ ਤੋਂ ਅਸਲ ਹੋ ਜਾਂਦਾ ਏ। ਨਾਲੇ ਹਥਾਂ ਦੇ ਸਚੇ ਭਰਾ ਦੋਨੋਂ ਮਥੇ ਵਟ ਭੀ ਕੋਈ ਨਾ ਪਾਂਵਦਾ ਏ। ਛੋਟਾ ਬੜਾ ਜੋ ਉਨਾਂ ਦੇ ਪਾਸ ਜਾਵੇ ਖੁਸ਼ੀ ਹੋਕੇ ਘਰਾਂ ਨੂੰ ਆਂਵਦਾ ਏ। ਗਾਨਾ ਲੋਹੇ ਨੂੰ ਅੱਗ ਚ ਰਖ ਦੇਂਦਾ ਦੁਲਾ ਭਗਤੀ ਖੂਬ ਦਿਖਾਲਦਾ ਏ। ਤੁਰਤ ਦੁਲੇ ਦਾ ਕੰਮ ਤਿਆਰ ਕੀਤਾ ਸੋਹਣ ਖੂਬ ਹੀ ਸਟਾਂ ਲਗਾਂਵਦਾ ਏ। ਰਸਤਾ ਮਿਲਦਾ ਜਾ ਪਨਾ ਸਿਆਣਦਾ ਪਾਸ ਆਪਣੀ ਫੌਜ ਬੁਲਾਂਵਦਾ ਏ। ਕਾੜ ਕਾੜ ਹੀ ਕਾੜ ਕੜੱਪ ਪੈਂਦੀ ਜਦੋਂ ਜੋੜ ਗੁਲੇਲ ਚਲਾਂਵਦਾ ਏ। ਸਭ ਗਾਂਗਰਾਂ ਦੇ ਵਿਚੋਂ ਛੇਦ ਕੀਤੇ ਹੋਈ ਪੂਰੀ ਮੁਰਾਦ ਜੋ ਚਾਹਦਾ ਏ। ਨੰਦੀ ਨਾਲ ਮਰਾਸੀ ਦੇ ਆਂਵਦੀ ਸੀ ਓਹਦੇ ਵਲ ਗੁਲੇਲ ਘੁਕਾਂਵਦਾ ਏ। ਬੋਲੀ ਮਾਰ ਕੇ ਨੰਦੀ ਫਨਾਹ ਕਰਦੀ ਸੀਨਾ ਦੁਲੇ ਦਾ ਚਾਕ ਹੋ ਜਾਂਵਦਾ ਏ। ਬਾਪ ਦਾਦੇ ਦਾ ਇਹ ਤੇ ਸੁਰਮਾ ਏ ਕਾਹਨੂੰ ਨਿਤ ਗਰੀਬ ਦੁਖਾਂਵਦਾ ਏ। ਏਥੇ ਜੋਰ ਦਿਖਾਂਵਦਾ ਔਰਤਾਂ ਨੂੰ ਤੈਨੂੰ ਰਤੀ ਹਿਯਾ ਨਾ ਆਂਵਦਾ ਏ। ਤੇਰੇ ਬਾਪ ਤੇ ਦਾਦੇ ਦੀ ਸ਼ਾਹ ਅਕਬਰ ਖਲਾਂ ਪੁਠੀਆਂ ਚਾ ਲੁਹਾਵਦਾ ਏ। ਖੱਲ ਭੋਹ ਨਾਲ ਭਰਾਇਕੇ ਤੇ ਉਤੇ ਹੁਕਮ ਤੇ ਚਾ ਲਟਕਾਂਵਦਾ ਏ। ਅੱਜ ਤੀਕ ਲਾਹੌਰ ਵਿਚ