ਪੰਨਾ:Dulla Bhatti.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

11

ਲਟਕ ਰਹੀਆਂ ਉਥੇ ਜੋਰ ਨਾ ਕਾਸ ਨੂੰ ਜਾਂਵਦਾ ਏ। ਬੋਲੀ ਲਾਈ ਜਾਂ ਨੰਦੀ ਨੇ ਕਾਲਜੇ ਨੂੰ ਤੁਰਤ ਲੱਧੀ ਦੇ ਪਾਸਨੂੰ ਆਂਵਦਾ ਏ। ਗੁਸੇ ਨਾਲ ਅੱਖਾਂ ਲਾਲੋ ਲਾਲ ਹੋਈਆਂ ਜਾ ਮਾਂ ਨੂੰ ਖੂਬ ਡਰਾਂਵਦਾ ਏ। ਮੈਨੂੰ ਸਚੋ ਹੀ ਸਚ ਤੂੰ ਦਸ ਮਾਤਾ ਨਹੀਂ ਬਕਰੇ ਵਾਂਗ ਕਹਾਂਵਦਾ ਏ। ਮੇਰੇ ਬਾਪ ਦਾਦਾ ਕਿਵੇਂ ਫੌਤ ਹੋਏ ਇਹ ਗਲ ਮੈਂ ਤੈਥੋਂ ਪੁਛਾਂਵਦਾ ਏ। ਇਕ ਰਤੀ ਜੋ ਛੂਠ ਮਲੂਮ ਹੋਵੇ ਛੁਰੀ ਗਲੇ ਤੇ ਤੁਰਤ ਚਲਾਂਵਦਾ। ਕਿਸ਼ਨ ਸਿੰਘ ਤੇ ਦਸ ਸ਼ਿਤਾਬ ਮੈਨੂੰ ਮੇਰਾ ਕਾਲਜਾ ਭੁਜਦਾ ਜਾਂਵਦਾ ਏ।

ਬੋਲੀ ਮਾਰਨਾ ਨੰਦੀ ਮਰਾਸਣ ਦਾ-ਕੋਰੜਾ ਛੰਦ॥

ਯਾਰ ਅਗੇ ਮਰਾਸਨ ਸੀ ਬੋਲੀ ਮਾਰਦੀ। ਮਾਰਕੇ ਤੇ ਬੋਲੀ ਓਹਦੀ ਹਿਕ ਸਾੜਦੀ। ਰੰਨਾਂ ਨਾਲ ਲਿਆ ਵੇ ਜੰਗ ਲਾ ਲਿਆ। ਬਾਪ ਦਾਦਾ ਤੇਰੇ ਵੀ ਲਾਹੌਰ ਖਾ ਲਿਆ। ਤੈਨੂੰ ਨਹੀਂ ਦੁਲਿਆ ਹਿਯਾ ਆਂਵਦਾ। ਉਠ ਕੇ ਤੇ ਤੂੰ ਰੰਨਾਂ ਨੂੰ ਅਕਾਂਵਦਾ ਵਡਿਆ ਦੇ ਨਾਂ ਨੂੰ ਵੇ ਤੂੰ ਵਟਾ ਲਾ ਲਿਆ। ਬਾਪ ਦਾਦਾ ਤੇਰਾ ਵੇ ਲਾਹੌਰ ਖਾ ਲਿਆ। ਬਾਪ ਦਾਦੇ ਸ਼ਾਹ ਦੇ ਨਾਲ ਫੇਰਾਂ ਚਕੀਆਂ। ਹਾਲਾਂ ਕਈ ਸਾਲ ਦਾ ਸੀ ਘਰ ਰਖੀਆਂ। ਰਾਠਾਂ ਵਾਲਾ ਰਾਹ ਤੂੰ ਦਿਲੋਂ ਭੁਲਾ ਲਿਆ। ਬਾਪ ਦਾਦੇ ਤੇਰੇ ਵੀ ਲਾਹੌਰ ਖਾ ਲਿਆ। ਇਨਾਂ ਦੇ ਤੂੰ ਜੰਮਿਆ ਵੇ ਘਰ ਆਇਕੇ। ਸੂਰਮਾ ਸਦਾਵੇਂ ਰੰਨਾਂ ਨੂੰ ਦੁਖਾਇਕੇ। ਸੂਰਮਾ ਨਾ ਹੋਵਣਾ ਤੈਂ ਕਦੇ ਬਾਲਿਆ। ਬਾਪ ਦਾਦਾ ਤੇਰਾ ਵੇ ਲਾਹੌਰ ਖਾ ਲਿਆ। ਦੁਲਿਆ ਤੈਂ ਰਾਠਾਂ ਨੂੰ ਲਾਈ ਲਾਜ ਵੇ ਔਰਤਾਂ ਦੇ ਉਤੇ ਖੁਲ ਗਿਆ ਬਾਜ ਵੇ। ਦੁਲਿਆ ਵੇ ਤੈਨੂੰ ਸੱਚ ਮੈਂ ਸੁਨਾ ਲਿਆ। ਬਾਪ ਦਾਦਾ ਤੇਰੇ ਵੇ ਲਾਹੌਰ ਖਾ ਲਿਆ। ਸੂਰਮਾ ਸਦਾਵੇਂ ਤੇ ਜੰਗ ਕਰੇਵੇਂ। ਮਾਰੇਂ ਬਾਦਸ਼ਾਹ ਨੂੰ ਆਪ ਮਰੇ ਵੇਂ। ਕਿਸ਼ਨ ਸਿੰਘ ਦਾ ਨਾਮ ਤੂੰ ਦੁਲਾ ਰਖਾ ਲਿਆ। ਬਾਪ ਦਾਦਾ ਤੇਰੇ ਵੇ ਲਾਹੌਰ ਖਾ ਲਿਆ। ਖਿਚਕੇ ਕਟਾਰੀ ਲੱਧੀ ਪਾਸ ਜਾਂਵਦਾ। ਬੋਲ ਕੇ ਜ਼ਬਾਨੋਂ ਫਿਰ ਕਹੇ ਸੁਨਾਵਦਾ। ਝੂਠ ਜੇ ਤੂੰ ਬੋਲੇ ਤੇਰਾ ਸਿਰ