ਪੰਨਾ:Dulla Bhatti.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

12

ਵਢਦਾ। ਸਚ ਬੋਲੇ ਬੋਝ ਨਹੀਂ ਮੂਲ ਛਡਦਾਂ। ਬਾਬਾ ਦਾਦਾ ਦਸ ਮੇਰੇ ਕਿਨ ਮਾਰੇ ਨੀ। ਖੋਲਕੇ ਬਿਆਨ ਦਸ ਮੈਨੂੰ ਸਾਰੇ ਨੀ। ਨਹੀਂ ਤਾਂ ਜਿਮੀਂ ਵਿਚ ਤੈਨੂੰ ਗਡਦਾ। ਸਚ ਬੋਲੇ ਬਾਝ ਨਹੀਂ ਮੁਲ ਛਡਦਾ। ਦਸ ਮਾਤਾ ਇਹਨਾਂ ਜੇਹੜੀ ਕੀਤੀ ਕਾਰਾ ਨੀ। ਬੀਤਿਆ ਜੋ ਹਾਲ ਮੈਨੂੰ ਦਸ ਸਾਰਾ ਨੀ। ਨਹੀਂ ਮਾਤਾ ਅਜ ਤੇਰੀ ਮੁਞ ਕੁਟਦਾ। ਸਚ ਬੋਲੇ ਬਾਝ ਨਹੀਂ ਮੁਲ ਛਡਦਾ। ਮੈਨੂੰ ਮਾਤਾ ਕਿਸੇ ਨੇ ਹੈ ਬੋਲੀ ਲਾਈ ਨੀ। ਅਗ ਮੇਰੇ ਦਿਲ ਵਿਚ ਬੁਰੀ ਲਾਈ ਨੀ। ਜਨਮ ਹੈ ਮਾਤਾ ਮੋਰਾ ਓਸੇ ਗੜ੍ਹ ਦਾ। ਸਚ ਬੋਲੇ ਬਾਝ ਨਹੀਂ ਮੁਲ ਛਡਦਾ। ਦਸੇ ਬਿਨਾਂ ਜਾਨ ਤੇਰੀ ਨਹੀਂ ਬਚਦੀ। ਖੋਲ੍ਹ ਕੇ ਸੁਨਾਵੀਂ ਮੈਨੂੰ ਗਲ ਸਚਦੀ। ਕਦੋਂ ਦਾ ਮੈਂ ਮਾਤਾ ਖੜਾ ਝੋਲੀ ਅਡਦਾ। ਸਚ ਬੋਲੋਂ ਬਾਝ ਨਹੀਂ ਮੁਲ ਛਡਦਾ। ਪੁਤ ਦਿਲ ਦੇਖ ਲਧੀ ਨਾਰ ਰੋਂਵਦੀ। ਦੇਖਕੇ ਕਤਾਰ ਮੰਦੇ ਹਾਲ ਰੋਂਵਦੀ। ਆਖਦੀ ਕਿਸ਼ਨ ਸਿੰਘ ਨਾਗ ਖਟਦਾ। ਸਚ ਬੋਲੇ ਬਾਝ ਨਹੀਂ ਮੁਲ ਛਡਦਾ।

ਸਾਰਾ ਹਾਲ ਔਰ ਬਾਪ ਦਾਦੇ ਦੇ ਹਥਿਆਰ ਲਧੀ ਨੇ ਦਸਣੇ

ਦਲਾ ਲਧੀ ਨੇ ਟਾਲਿਆ ਬਹੁਤ ਸਾਰਾ ਆਖਰ ਹੋਏ ਲਾਚਾਰ ਬਤਾਇਆ ਈ। ਤੇਰੇ ਬਾਪ ਦਾਦੇ ਬੜੇ ਸੂਰਮੇ ਸਨ ਏਹ ਸ਼ਾਹਾਂ ਨੂੰ ਬਹੁਤ ਸਤਾਇਆ ਈ। ਅਕਬਰ ਸ਼ਾਹ ਨੂੰ ਟਕੇ ਨਾਂ ਦੇਂਵਦੇ ਸਖਤ ਕਲਾਮ ਏਹਨਾਂ ਤਾਈਂ ਏਹਨਾਂ ਨੂੰ ਚਾ ਮਰਵਾਇਆ ਈ ਸਚ ਪੁਠੀਆਂ ਖਲਾਂ ਉਤਾਰਕੇ ਤੇ ਵਿਚ ਫੂਸ ਭਰਾਲ ਭਰਾਇਆ ਈ। ਜੇ ਤੁ ਸੂਰਮਿਆਂ ਕੋਠੀਆਂ ਸਤ ਖੋਹਲੇਂ ਲੱਧੀ ਦਿਲੋਂ ਆਖ ਸੁਣਾਇਆ ਈ। ਲੈ ਲੈ ਚਾਬੀਆਂ ਜਾਏ ਜਵਾਨ ਦੁਲੇ ਪਹਿਲਾ ਜੰਦਰਾ ਤੁਰਤ ਲੁਹਾਇਆ ਈ। ਦੇਖੋ ਚਮਕਦੀ ਸਾਂਗ ਸੀ ਚੰਦੇ ਵਾਂਗ ਉਸਨੇ ਉਸਨੂੰ ਚਾ ਉਨਾਇਆ ਈ। ਲੱਧੀ ਦੇਖ ਕੇ ਆਖਦੀ ਵਾਹ ਬੱਚਾ ਅਜ ਮੈਨੂੰ ਯਕੀਨ ਏਹ ਆਇਆ ਈ। ਬਾਪ ਦਾਦੇ ਦਾ ਵੈਰ ਬੇਸ਼ਕ ਲੈਸੀ ਜਿਸ ਨੇ ਸਾਂਗ ਨੂੰ ਤੁਰਤ ਹੀ ਚਾਇਆ