ਪੰਨਾ:Dulla Bhatti.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

13

ਈ। ਫਿਰ ਦੂਸਰਾ ਜੰਦਰਾ ਖੋਹਲ ਲੀਤਾ ਟਮਕ ਉਸ ਦੀ ਨਜ਼ਰ ਵਿਚ ਆਇਆ ਈ। ਤੁਰਤ ਗਊ ਦਾ ਦੁਧ ਮੰਗਵਾਇਕੇ ਤੇ ਛਟਾ ਉਸ ਨੂੰ ਤੁਰਤ ਲਗਾਇਆ ਈ। ਧਮਕ ਉਸਦੀ ਜਾਂਵਦੀ ਕੋਸ ਬਾਰਾਂ ਜਦੋਂ ਦੁਲੇ ਨੇ ਖੂਬ ਵਜਾਇਆ ਈ। ਤੇਰੇ ਬਾਪ ਦਾਦਾ ਅਕਬਰ ਮਾਰ ਦਿਤੇ ਤਾਂ ਮੈਂ ਕੁਲ ਸਮਾਨ ਛਪਾਇਆ ਈ। ਦੁਲਾ ਚੋਟ ਲਗਾਂਵਦਾ ਜਦੋਂ ਉਸਨੂੰ ਬਾਰਾਂ ਕੋਸ ਦੇ ਵਿਚ ਸੁਣਾਇਆ ਈ। ਪਈ ਕੰਨ ਆਵਾਜ਼ ਜਾਂ ਬਾਦਸ਼ਾਹ ਦੇ ਕੌਣ ਪਿੰਡ ਵਿਚ ਸੂਰਮਾ ਆਇਆ ਈ। ਸੋਲਾਂ ਸਾਲ ਥੀਂ ਸੁਣੀ ਅਵਾਜ਼ ਨਹੀਂ ਸੀ ਅਜ ਕਿਸ ਨੇ ਇਹ ਵਜਾਇਆ ਈ ਟਮਾਟਮ ਹੀ ਟਮਕ ਬਜਾਇਆ ਚਾ ਦਿਲ ਦੁਸ਼ਮਣਾਂ ਦਾ ਖੌਫ ਦਾ ਪਾਇਆ ਈ। ਫਿਰ ਤੀਸਰੀ ਕੋਠੜੀ ਖੋਲ੍ਹ ਦੇਖੇ ਅੰਤ ਨਹੀਂ ਸ਼ਮਸ਼ੀਰਾਂ ਦਾ ਆਇਆ ਈ। ਚੌਥਾ ਖੋਲ੍ਹ ਕੇ ਦੇਖਣਾ ਜਦੋਂ ਦੁਲਾ ਵਿਚ ਢੇਰ ਬੰਦੂਕਾਂ ਦਾ ਪਾਇਆ ਈ। ਜਦੋਂ ਖੋਲ੍ਹਿਆ ਜੰਦਰਾ ਪੰਜਵੇਂ ਦਾ ਬੇਹੱਦ ਪੇਟੀਆਂ ਨਾਲ ਸਹਾਇਆ ਈ। ਵਿਚ ਛੇਵੇਂ ਦੇ ਖੂਬ ਪਸਤੌਲ ਦੇਖੇ ਨਾਲ ਢਾਲਾ ਦਾ ਢੇਰ ਲਗਾਇਆ ਈ। ਜਦੋਂ ਜੰਦਰਾ ਖੋਲ੍ਹਿਆ ਸਤਵੇਂ ਦਾ ਓਹਦੇ ਵਿਚ ਬਾਰੂਦ ਟਕਾਇਆ ਈ। ਕਿਸ਼ਨ ਸਿੰਘ ਹੋਇਆ ਬਾਗ ਬਾਗ ਦੁਲਾ ਜਦੋਂ ਕੁਲ ਸੰਮਾਨ ਆਇਆ ਈ।

ਹਾਲ ਦਸਣਾ ਲਧੀ ਨੇ ਦਿਲੋਂ-ਕੋਰੜਾ ਛੰਦ॥

ਸੁਣੀ ਬੱਚਾ ਦੁਲਿਆ ਮੈਂ ਸੱਚ ਆਖਦੀ। ਤੇਰੇ ਕੋਲੋਂ ਜਰਾ ਨਾਂ ਲੁਕਾ ਰਖਦੀ। ਤੇਰਾ ਬਾਪ ਦਾਦਾ ਅਕਬਰ ਸ਼ਾਹ ਮਾਰੇ ਵੇ ਖਲੜੀ ਭਰਾਏ ਭੂਸ ਮਾਲ ਸਾਰੇ ਵੇ। ਅੱਲਾ ਭੀ ਰੋਕ ਲੈਣਾ ਸੀ ਜ਼ਰੂਰ ਤਾਂ। ਨਿਤ ਸ਼ਾਇਦ ਨਿਹਾਲ ਕਰਦੇ ਕਦੂਰਤਾਂ। ਰਾਠ ਮੇਰੇ ਦੁਲਿਆ ਓਹ ਬੜੇ ਭਾਰੀ ਵੇ। ਖਲੜੀ ਭਰਾਏ ਭੂਸ ਨਾਲ ਸਾਰੀ ਵੇ। ਮਾਰ ਕੇਤੇ ਮਰਾਂ ਓਹ ਸੀ ਨਿਤ ਖਾਂਵਦੇ। ਬਾਦਸ਼ਾਹ ਦੇ ਸੱਦੇ ਕਦੀ ਨਾ ਸੀ ਜਾਂਵਦੇ। ਏਹੋ ਜਹੇ ਕਰਦੇ ਸੀ ਨਿਤ ਕਾਰੇ ਵੇ। ਖਲੜੀ ਭਰਾਏ ਭੂਸ ਨਾਲ ਸਾਰੇ ਵੇ। ਧਾੜੇ ਸੀ ਓਹ ਦੁਲਿਆ