(੧੪)
ਵੇ ਨਿਤ ਮਾਰਦੇ। ਸੂਰਮੇ ਸੀ ਮੂਲ ਕਦੀ ਨਹੀਂ ਹਾਰਦੇ। ਫੌਜ ਨੇ ਸੀ ਘੇਰਿਆ ਆਏ ਬੰਨੇ ਚਾਰ ਵੇ। ਖਲੜੀ ਭਰਾਏ ਭੂਸ ਨਾਲ ਸਾਰੀ ਵੇ। ਪਕੜ ਕੇ ਤੇ ਲੈ ਗਏ ਵਿਚ ਲਾਹੌਰ ਵੇ। ਓਥੇ ਉਹਨਾਂ ਉਤੇ ਸ਼ਾਹ ਨੇ ਕੀਤਾ ਜੋਰ ਵੇ। ਕਰੋ ਕੋਈ ਮਾਮਲੇ ਦਾ ਤੁਸੀਂ ਚਾਰਾ ਵੇ। ਖਲੜੀ ਭਰਾਏ ਭੂਸ ਨਾਲ ਸਾਰੀ ਵੇ। ਬਾਦਸ਼ਾਹ ਦੇ ਤਾਈਂ ਲਗੇ ਦੇਣ ਗੋਲੀਆਂ। ਜਿਵੇਂ ਕੋਈ ਨੌਕਰਾਂ ਤੇ ਤਾੜੇ ਲਾਲੀਆਂ। ਆਵੇ ਨਾ ਕਿਸ਼ਨ ਸਿੰਘ ਸ਼ਾਹ ਦਰਬਾਰ ਵੇ। ਖਲੜੀ ਭਰਾਏ ਭੂ ਨਾਲ ਸਾਰੀ ਵੇ।
ਦੁਲੇ ਨੂੰ ਪੰਜ ਸੌ ਹਥਿਆਰ ਜਵਾਨਾਂ ਨੂੰ ਵੰਡਣੇ ਤੇ ਨਾਨਕਿਆਂ ਦਾ
ਮਾਲ ਖੋਹ ਕੇ ਪਿੰਡ ਵਿਚ ਵਰਤੌਣਾ
ਦੁਲਾ ਕੁਲ ਹਥਿਆਰ ਦੀ ਕਰੇ ਗਿਣਤੀ ਹੋਇਆ ਪੰਜ ਸੌ ਪੂਰਾ ਸ਼ੁਮਾਰ ਯਾਰੋ। ਤੁਰਤ ਪੰਜ ਸੌ ਕੀਤਾ ਜਵਾਨ ਕਠਾ ਭੇਸ ਸੂਰਮੇ ਬਾਂਕੇ ਨਿਤਾਰ ਯਾਰੋ। ਕਰ ਦੇਵੇ ਹਥਿਆਰ, ਤਕਸੀਮ ਸਾਰੇ ਆਪ ਬਣਿਆ ਫੌਜਦਾਰ ਯਾਰੋ। ਪਹਿਲੇ ਮਾਮਿਆਂ ਦੇ ਪਿੰਡ ਵਾਰ ਕਰਸਾਂ ਕਹੇ ਰਾਠਾਂ ਨੂੰ ਏਹ ਕਾਰ ਯਾਰੋ। ਫੇਰ ਹੁਕਮ ਸੁਣਾਂਵਦਾ ਸਭਨਾਂ ਨੂੰ ਤੁਸੀਂ ਤੁਰਤ ਹੋ ਜਾਓ ਤਿਆਰ ਯਾਰੋ। ਕੋਲ ਚੁੰਡਰਾਂ ਵਲ ਰਵਾਨ ਹੋਣਾ ਬੁਧਵਾਰ ਹੈ ਸੋਹਣਾ ਵਾਰ ਯਾਰੋ। ਝਟ ਆਇਕੇ ਰਖ ਵਿਚ ਜਮਾਂ ਹੋਣਾ ਫਿਰ ਰਾਤ ਗਈ ਇਕਵਾਰ ਯਾਰੋ। ਕੱਠੇ ਹੋਂਵਦੇ ਆਪਣੇ ਆਪ ਸਾਰੇ ਜਿਸ ਵਕਤ ਦਾ ਸੀ ਇਕਰਾਰ ਯਾਰੋ। ਹੋਏ ਚੁਡਰਾਂ ਨੂੰ ਰਵਾਂ ਸਾਰੇ ਅਗੇ ਲਗਿਆਂ ਦੁਲਾ ਸਰਦਾਰ ਯਾਰੋ। ਦੁਲਾ ਆਖਦਾ ਸਾਰਿਆਂ ਸੁਣੋ ਭਾਈ ਪਿਛੇ ਹਟਨਾ ਨਹੀਂ ਦਰਕਾਰ ਯਾਰੋ। ਪਹਿਲਾ ਧਾੜਾ ਜੋ ਆਵ ਹਥ ਸਾਡੇ ਵੰਡ ਦਿਓ ਨਾ ਰਖਣੀ ਤਾਰ ਯਾਰੋ। ਸਭ ਵਲੀਦਾਂ ਬਾਤ ਮਨਜ਼ੂਰ ਕਰਦੇ ਅਸੀਂ ਨੌਕਰ ਤੁਸੀਂ ਸਰਕਾਰ ਯਾਰੋ। ਹਦ ਚੁਡਰਾਂ ਦਾ ਖੰਡਾ ਨਜਰ ਆਯਾ ਅਜ ਏਸਦਾ ਕਰੋ ਸ਼ਕਾਰ ਯਾਰੋ। ਪਹਿਲੇ ਏਸ ਨੂੰ ਹੱਕ ਲੈ ਚਲੀਏ ਜੀ ਚਲ ਲੰਡੀਏ ਸਾਂਦਲ ਬਾਰ ਯਾਰੋ। ਸੰਡਾ ਹਕ ਕੇ ਮੁੜ ਰਵਾਂ ਹੋਏ ਮਾਲੀ ਪਿਟਿਆ ਚੰਦ ਵਾਰ