ਪੰਨਾ:Dulla Bhatti.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

15

ਯਾਰੋ। ਦੁਲਾ ਵਗ ਲੈ ਗਿਆ ਹੈ ਮਾਲ ਸਾਰਾ ਕਰੇ ਹਾਲ ਹੀ ਹਾਲ ਪੁਕਾਰ ਯਾਰੋ। ਕੋਈ ਆਖਦੇ ਉਹ ਸਾਡਾ ਭਾਨਜਾ ਹੈ ਕਰਨਾ ਮੂਲ ਨਾ ਓਸ ਤੇ ਵਾਰ ਯਾਰੋ ਕਠਾ ਹੋਂਵਦਾ ਜੁਟ ਮੁਸ਼ਟੰਡਿਆਂ ਦਾ ਕਰਦੇ ਜਾਂਵਦੇ ਮਾਰੋ ਮਾਰ ਯਾਰੋ। ਧਾੜੇ ਵੇਖਕੇ ਦੁਲਾ ਖਲੋ ਜਾਂਵਦਾ ਨਾਲੇ ਬੋਲਦਾ ਖੂਬ ਲਲਕਾਰ ਯਾਰੋ। ਐਪਰ ਗੈਰ ਦਾ ਨਹੀਂ ਖਿਆਲ ਕਰਨਾ ਦੁਲਾ ਕਹੇ ਸੂਰਮਾ ਵਿਚਾਰ ਯਾਰੋ। ਜੇ ਵਿਦਾ ਹੋ ਆਏ ਹੋ ਮਾਪਿਆਂ ਤੋਂ ਹੋਣਾ ਜੰਗ ਨੂੰ ਤੁਰਤ ਤਿਆਰ ਯਾਰੋ। ਵੇਖ ਦੁਲੇ ਦੀ ਫੌਜ ਨੂੰ ਹੋਸ਼ ਆਈ ਉਡੇ ਮੁੜੇ ਘਰਾਂ ਨੂੰ ਹੋ ਲਚਾਰ ਯਾਰੋ। ਸਾਰੇ ਬ੍ਰਾਹਮਣਾਂ ਨਾਈ ਮਰਾਸੀਆਂ ਦਾ ਖੇਡ ਵੰਡਦਾ ਹੌਂਸਲਾ ਧਾਰ ਯਾਰੋ। ਇਕ ਇਕ ਸੀ ਦੇਂਵਦਾ ਹੋਰ ਸਭਨਾਂ ਐਪਰ ਜੇਹੜੇ ਲੁਹਾਰ ਨਜਾਰ ਯਾਰੋ। ਜੇਹੜਾ ਦੁਲੇ ਦਾ ਕੰਮ ਸੀ ਝੱਟ ਕਰਦਾ ਉਨ੍ਹਾਂ ਦੇਂਵਦਾ ਚਾਰ ਚਾਰ ਯਾਰੋ। ਸਭ ਖੁਸ਼ੀ ਦੇ ਨਾਲ ਦੁਆ ਕਰਦੇ ਗਏ ਘਰਾਂ ਵਲ ਸਿਧਾਰ ਯਾਰੋ। ਕਿਸ਼ਨ ਸਿੰਘ ਵਿਚ ਪੱਡ ਦੇ ਘਰੋਂ ਘਰੀਂ ਦੁਲੇ ਰਾਠ ਦੀ ਜੈ ਜੈ ਕਾਰ ਯਾਰੋ।

ਅਲੀ ਸੁਦਾਗਰ ਦੇ ਪੰਜ ਸੌ ਘੋੜੇ ਦੁਲੇ ਨੇ ਖੋਹ ਲੈਣੇ ਤੇ ਉਸ ਨੂੰ ਪਿੰਡ ਚੋਂ ਕਢਣਾ

ਅਗੇ ਹੋਰ ਧਾੜਾ ਏਸ ਨੂੰ ਪਿਆ ਆਵੇ; ਜੇਹੜਾ ਘਰੀਂ ਖੁਦਾ ਪੁਚਾਇਆ ਸੀ। ਅਲੀ ਨਾਮ ਸੌਦਾਗਰ ਲਾਹੌਰ ਸੰਦਾ ਘੋੜੇ ਲੈਣ ਕੰਧਾਰ ਨੂੰ ਧਾਇਆ ਸੀ। ਘੋੜੇ ਪੰਜ ਸੌ ਖਰੀਦ ਉਸਨੇ; ਮੋੜਾ ਫੇਰ ਲਾਹੌਰ ਨੂੰ ਪਾਇਆ ਸੀ। ਅਲੀ ਮੰਜ਼ਲ ਤੋਂ ਮੰਜ਼ਲ ਰਵਾਂ ਹੋਇਆ ਕਈ ਰੋਜ਼ ਪਿਛੋਂ ਮੁੜ ਆਇਆ ਸੀ।

ਕਹੇ ਦੁਲੇ ਨੂੰ ਰਾਹ ਦੇਖ ਪਾਇ ਡੇਰਾ ਅਜ ਤੇਰੇ ਪਾਸ ਲਾਯਾ ਸੀ। ਅਜ ਕਰਾਂ ਅਰਾਮ ਬੇਖੌਫ ਏਥੇ; ਮੈਨੂੰ ਪੰਧ ਨੇ ਬਹੁਤ ਸਤਾਇਆ ਸੀ। ਠਗਾਂ ਚੋਰਾਂ ਦਾ ਬਹੁਤ ਸੀ ਖੋਰ ਮੈਨੂੰ ਮੈਂ ਕਿਤੇ ਅਰਾਮ ਨਾ ਪਾਇਆ ਸੀ। ਪਿੰਡ ਜਾਇਕੇ ਖੂਬ ਅਰਾਮ ਕਰੀਏ ਮੈਂ ਸਭ ਨੂੰ ਆਖ ਸੁਣਾਇਆ ਜੀ। ਅਜ ਆਏ ਹਾਂ ਦੁਲਿਆ ਪਾਸ ਤੇਰੇ, ਕੱਲ ਦੁਗਨਾ ਮੰਜ਼ਲ ਕਰਾਇਆ ਸੀ। ਸਾਨੂੰ ਮਾਰ