ਪੰਨਾ:Dulla Bhatti.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

16

ਥਕਾਨ ਨੇ ਚੂਰ ਕੀਤਾ ਸਾਰੀ ਰਾਤ ਨਾ ਕਿਤੇ ਠਹਿਰਾਯਾ ਸੀ ਦੁਲਾ ਆਖਦਾ ਕਰੋ ਅਰਾਮ ਭਾਈ ਘੋੜਾ ਕੁਲ ਤਬੇਲੇ ਲਵਾਯਾ ਸੀ। ਮੇਰੇ ਸ਼ਹਿਰ ਦੇ ਵਿਚ ਨ ਖੌਫ ਕੋਈ ਚੋਰ ਯਾਰ ਮੈਂ ਕੁਲ ਮੁਕਾਯਾ ਸੀ। ਕੀਤੀ ਖੂਬ ਸੇਵਾ ਤਨੋਂ ਮਨੋਂ ਲਾਕੇ ਨਾਲੇ ਖੂਬ ਮਕਾਨ ਸਜਾਇਆ ਸੀ। ਸਾਰੀ ਰਾਤ ਨਾ ਸੁਤਿਆ ਹੋਸ਼ ਆਈ ਕੁਲ ਰਾਹ ਦਾ ਦੁਖ ਭੁਲਾਇਆ ਸੀ। ਅੱਧੀ ਰਾਤ ਨੂੰ ਦੁਲੇ ਨੇ ਕੱਠ ਕੀਤਾ ਘੋੜਾ ਪੰਜ ਸੌ ਤੁਰਤ ਵੰਡਾਇਆ ਸੀ। ਘਰੀਂ ਜਾ ਘੋੜੇ ਸਭਨਾਂ ਬੰਨ ਲਏ ਅੱਲੀ ਸੁਤਾ ਨਾ ਮੂਲ ਜਗਾਇਆ ਸੀ। ਪਹਿਰ ਨਿਕਲੇ ਅਲੀ ਜਾਗਿਆ ਸੀ ਤਦੋਂ ਦੁਲੇ ਨੂੰ ਪਾਸ ਬੁਲਾਇਆ ਸੀ। ਭਾਈ ਅਸ਼ਾਂ ਨੂੰ ਟੋਰ ਸਿਤਾਬ ਕਰਕੇ ਅਲੀ ਆਖਕੇ ਇਹ ਫੁਰਮਾਇਆ ਸੀ। ਦੁਲਾ ਆਖਦਾ ਇਹ ਕੀ ਬੋਲਿਆਂ ਤੈਂ ਘੋੜੇ ਕਦੋਂ ਤੂੰ ਏਥੇ ਲਿਆਇਆ ਸੀ। ਅਸਾਂ ਟੈਹਲ ਕੀਤੀ ਤੇਰੇ ਦਿਲੋਂ ਲਾਕੇ, ਉਲਟਾ ਸਾਨੂੰ ਤੂੰ ਚੋਰ ਬਨਾਇਆ ਸੀ। ਭਲਾ ਚਾਹੇਂ ਤਾਂ ਉਠ ਕੇ ਜਾ ਏਥੋਂ, ਅਸਾਂ ਤੈਨੂੰ ਇਹ ਆਖ ਸੁਨਾਇਆ ਸੀ। ਅਲੀ ਆਖਦਾ ਕਰਾਂ ਫਰਿਆਦ ਤੇਰੀ, ਮੇਰੇ ਨਾਲ ਤੈਂ ਜ਼ੁਲਮ ਕਮਾਇਆ ਸੀ ਅਕਬਰ ਬਾਦਸ਼ਾਹ ਨੂੰ ਨਹੀਂ ਜਾਨਦਾ ਤ, ਬਾਪ ਦਾਦਾ ਜਿਨ ਮਾਰ ਮੁਕਾਇਆ ਸੀ। ਕਿਸ਼ਨ ਸਿੰਘ ਜਾਂ ਏਤਨੀ ਗਲ ਆਖੀ, ਧਕੇ ਮਾਰ ਘਰੋਂ ਕਢਾਯਾ ਸੀ।

ਅਲੀ ਸੁਦਾਗਰ ਨੇ ਦੁਲੇ ਤੇ ਬਾਦਸ਼ਾਹ ਦਾ ਡਰ ਦੇਣਾ-ਕੋਰੜਾ ਛੰਦ

ਅਲੀ ਕਹੇ ਦੁਲਿਆ ਤੂ ਹੋਸ਼ ਕਰ ਓਇ। ਦਿਲ ਵਿਚ ਸ਼ਾਹ ਦਾ ਖਿਆਲ ਕਰ ਓਏ। ਬਾਪ ਦਾਦਾ ਜਿੰਨ ਤੋਰਾ ਹੈਸੀ ਵਢਿਆ ਅਕਬਰ ਸ਼ਾਹ ਨੂੰ ਭੁਲਾਏ ਛਡਿਆ। ਚੰਗੀ ਜੇ ਤੁ ਕਰੇਂ ਸਾਡੇ ਘੋੜੇ ਛੋਡ ਦੇ। ਸਾਜ ਤੇ ਸਮਾਨ ਸਾਰਾ ਸਾਨੂੰ ਮੋੜ ਦੇ। ਹਾਲ ਜੇ ਮੈਂ ਸ਼ਾਹ ਨੂੰ ਸੁਨਾਏ ਛਡਿਆ। ਅਕਬਰ ਸ਼ਾਹ ਤੂੰ ਭੁਲਾ ਛਡਿਆ। ਪਹਿਲੇ ਜਿਵੇਂ ਕੀਤੀਆਂ ਸੀ ਖੂਬ ਖਾਤਰਾਂ। ਫੇਰ ਕਿਉਂ ਲਾਈਆਂ ਸਾਡੇ ਤੇ ਕਤਾਰਾਂ। ਦਿਲੋਂ ਸਾਰਾ ਸਾਙਾ ਤੈਂ ਖਪਾਏ