ਪੰਨਾ:Dulla Bhatti.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

18

ਪਿਟਦਾ ਮਥਾ ਪਟਕਾਰਦਾ ਹੈ। ਦੁਲਾ ਲੁਟਦਾ ਰਾਹੀਆਂ ਪਾਂਧੀਆਂ ਨੂੰ ਨਾਲੇ ਲੁਟਦਾ ਤੇ ਨਾਲੇ ਮਾਰਦਾ ਹੈ। ਪੈਦਾ ਪਿੰਡ ਚ ਆਫਤਾਬ ਹੋਇਆ ਜੇਹੜੇ ਨਿਤ ਹੀ ਖੂਨ ਗੁਜਾਰਦਾ ਹੈ। ਪਿੰਡਾਂ ਵਿਚ ਓਹ ਬਾਦਸ਼ਾਹ ਹੋਏ ਬੈਠਾ ਦਿਲ ਰਤੀ ਨਾ ਖੌਫ ਸਰਕਾਰ ਦਾ ਹੈ।

ਸੁਣੀ ਸ਼ਾਹ ਨੇ ਜਾਂ ਫਰਿਆਦ ਉਸਦੀ ਗੁਸਾ ਦਿਲ ਦੇ ਵਿਚ ਓਹ ਧਾਰਦਾ ਹੈ। ਕੋਲੋਂ ਉਠ ਸ਼ਹਿਜ਼ਾਦੇ ਨੇ ਅਰਜ਼ ਕੀਤੀ ਏਵੇਂ ਕੂੜ ਸ਼ਾਹ ਏਹ ਪਿਆ ਮਾਰਦਾ ਹੈ। ਜਦੋਂ ਸੇਖੋਂ ਦੀ ਸ਼ਾਹ ਨੇ ਗਲ ਸੁਣੀ ਫੇਰ ਦਿਲ ਤੋਂ ਗੁਸੇ ਨੂੰ ਮਾਰਦਾ ਹੈ। ਤਰਫ ਅਲੀ ਦੇ ਕੁਝ ਨ ਗੌਰ ਕੀਤਾ ਦਿਲੋਂ ਸਮਝਿਆ ਝਖ ਏਹ ਮਾਰਦਾ ਹੈ। ਅਲੀ ਵੈਹਣ ਦੇ ਗਮ ਥੀਂ ਹੋਇਆ ਪੀਲਾ ਜਿਵੇਂ ਹੋਂਵਦਾ ਰੰਗ ਵਿਸਾਰ ਦਾ ਹੈ ਕਿਸ਼ਨ ਸਿੰਘ ਕੀ ਕਿਸੇ ਨੂੰ ਦੋਸ ਦੇਣਾ ਧੁਰੋਂ ਲਿਖੀ ਨੂੰ ਕੌਣ ਟਾਲਦਾ ਹੈ।

ਧਨ ਦੀਆਂ ਦੀਆਂ ਹੋਈਆਂ ਖਬਰਾਂ ਮੇਦੇ ਸਾਹੂਕਾਰ ਦੀਆਂ ਦੁਲੇ ਨੇ
ਲੁਟ ਲਈਆਂ ਜਰੀ ਵਿਚ ਸੋਰ ਮਚਨਾ

ਸ਼ਾਹੂਕਾਰ ਹੈਸੀ ਲਾਹੌਰ ਅੰਦਰ ਨਿਤ ਕਰੇ ਬਿਉਪਾਰ ਦਾ ਕੰਮ ਬੇਲੀ। ਧੰਨ ਮਾਲ ਦੀ ਕੋਈ ਪਰਵਾਹ ਨਹੀਂ ਕਿਸੀ ਬਾਤ ਦਾ ਤਾਂ ਨਾ ਗਮ ਬੇਲੀ। ਦਿਲ ਵਚ ਨਿਜਾਦ ਇਹ ਧਾਰ ਲੀਤਾ ਲਦੇ ਖਚਰਾਂ ਧਨ ਤੇ ਦਮ ਬੇਲੀ। ਕੀਤੀ ਮੇਦੇ ਨੇ ਇਹ ਦਲੀਲ ਯਾਰੋ ਮੁੜਨਾ ਤਦੋਂ ਜਾਂ ਹੋਵਨ ਤੁਮ ਬੇਲੀ। ਪੈਹਲੀ ਮੰਜ਼ਲ ਨਾ ਦੂਰ ਦੀ ਵਾਟ ਕਰਨੀ ਅਜ ਵਿਚ ਪਿੰਡੀ ਲੈ ਬੇਲੀ। ਪਹਿਲੀ ਰਾਤ ਅਰਾਮ ਦੇ ਨਾਲ ਕਟੀ ਜੇ ਕਦੀ ਨਾ ਹੋਗ ਫਿਰ ਅਮਲ ਬੇਲੀ॥ ਤੁਰੇ ਸ਼ਾਮੀਂ ਤੇ ਰਾਤ ਨੂੰ ਗਏ ਪਿੰਡ ਮੇਦਾ ਜਾਂਵਦਾ ਈ ਛਮ ਛਮ ਬੇਲੀ। ਨਾਲੇ ਦਿਲ ਦੇ ਨਾਲ ਮਿਲਾਪ ਕੀਤਾ ਖੁਸ਼ੀ ਹੋਏ ਮਿਲਦਾ ਦਮ ਦਮ ਬੇਲੀ। ਮੇਦਾ ਆਖਦਾ ਕੱਟਨੀ ਰਾਤ ਏਸੇ ਦੁਲਾ ਬਲਦਾ ਜਮ ਜਮ ਬੇਲੀ। ਖਤਰਾ ਖੋਫ ਨਾ ਦਿਲ ਵਿਚ ਕਰਨਾ ਕਿਸੇ ਗਲ ਨਹੀਂ ਦਮ ਬੋਲੀ। ਕੀਤੀ ਟਹਿਲ ਤਵਾਜ਼ਿਆ ਬਹੁਤ ਸਾਰੀ ਦੇਵੇ