ਪੰਨਾ:Dulla Bhatti.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

19

ਬਿਸਤਰੋ ਬਹੁਤ ਹੀ ਤੁਮ ਬੇਲੀ। ਸਾਰੇ ਪਏ ਅਰਾਮ ਬੇਖਬਰ ਹੋਕੇ ਦੁਲਾ ਧਨ ਸਾਰਾ ਕਰੇ ਜੰਮ ਬੇਲੀ। ਧਨ ਵਿਚ ਖਜ਼ਾਨੇ ਦੇ ਜਮਾਂ ਕਰੇ ਦੁਲਾ ਹੋ ਗਿਆ ਤੁਰਤ ਬੇ ਗਮ ਬੇਲੀ। ਨਾਲੇ ਖੱਚਰਾਂ ਕੁਲ ਛਪਾਈਆਂ ਸੀ ਨਿਕਲ ਸਕੇ ਨਾ ਖੋਜ ਪਸ਼ਮ ਬੇਲੀ। ਸੁਭਾਸਾਰ ਹੋਈ ਉਠ ਕਹੇ ਮੇਦਾ ਵਾਹ ਦੁਲਿਆ ਨਿਤ ਜਮ ਬੇਲੀ! ਤੇਰੀ ਜਗਾ ਤੇ ਬਹੁਤ ਅਰਾਮ ਕੀਤਾ ਦਿਲੋਂ ਟਾਲ ਕੇ ਕੁਲ ਭਰਮ ਬੇਲੀ॥ ਹੁਣ ਟੋਰ ਸਾਨੂੰ ਸਾਡਾ ਪੰਧ ਲੰਮਾ ਹੁਣ ਜਰਾਨਾ ਕਰੋ ਸਲਾਮ ਬੇਲੀ। ਦਿਓ ਮਾਲ ਸਾਡਾ ਤੋਰੋ ਖੁਸ਼ੀ ਹੋ ਕੇ ਝਟ ਆਵੇ ਫਿਰਹਮ ਬੇਲੀ। ਜਦੋਂ ਕਢ ਨਫਾ ਮੁੜ ਆਵਾਂਗੇ ਮੁੜ ਪਿੰਡ ਵਿਚ ਬਲਮ ਬੇਲੀ। ਦੁਲਾ ਆਖਦਾ ਟੂਰ ਸ਼ਤਾਬ ਸ਼ਾਹ ਜੀ। ਅਸੀਂ ਰਬ ਦੇ ਮੁਲ ਨ ਥਮ ਬੇਲੀ। ਐਪਰ ਮਾਲ ਕੈਸਾ ਸਾਥੋਂ ਮੰਗਦੇ ਹੋ ਕੇਹੜੇ ਵੇਚੀ ਸੀ ਏਥੋਂ ਗੰਦਮ ਬੇਲੀ। ਜਾਂ ਕੋਈ ਬਹੀ ਹਿਸਾਬ ਦੇ ਨਾਲ ਸਾਡੇ ਜਿਹੜੇ ਲਭੇ ਤੋਂ ਕਰੇ ਤਵੰਮ ਬੇਲੀ ਮੇਦਾ ਆਖਦਾ ਕੂਕ ਕੇ ਲਿਆ ਵੇ ਖਾਹ ਮਾਰ ਜਾਕੇ ਪਵੇ ਕੰਮ ਬੋਲੀ। ਕਰੇਂ ਠੱਗੀਆਂ ਕੰਮ ਹਰਾਮੀਆਂ ਦੇ ਅਕਬਰ ਨਜ਼ਰ ਨਾ ਆਂਵਦਾ ਜਮ ਬੇਲੀ। ਬਾਪ ਦਾਦਿਆਂ ਨਾਲ ਜੋਏਂ ਕੀਤੀ ਨਾਲ ਭੂਸ ਭਰੇ ਤੇਰਾ ਚਮ ਬੇਲੀ। ਮੇਦਾ ਮੁਖ ਥੀ ਬਾਤ ਇਹ ਬੋਲਿਆ ਜਾਂ ਦਾੜ੍ਹੀ ਮੁਛ ਕਟੀ ਇਕ ਦਮ ਬੇਲੀ। ਨਾਲੇ ਆਖਦਾ ਜੋਰ ਲਗਾਇ ਸਾਰਾ ਦਿਲ ਮੂਲ ਨਾਂ ਰਖੇ ਭਰਮ ਬੇਲੀ। ਕਿਸ਼ਨ ਸਿੰਘ ਤੂ ਬੋਲ ਨੂੰ ਕਰ ਪੂਰਾ ਜੇਕਰ ਤੈਨੂੰ ਹੈ ਕੁਝ ਸ਼ਰਮ ਬੇਲੀ। ਮੇਦੇ ਨੇ ਦੁਲੇ ਨੂੰ ਅਕਬਰ ਦਾ ਡਰ ਦੇਣਾ

ਕੋਰੜਾ ਛੰਦ-ਧਨ ਜਦੋਂ ਮੇਦੇ ਦਾ ਸਾਰਾ ਖੋਹ ਲਿਆ। ਪਿੱਟ ਪਿੱਟ ਬੋਦੀਆਂ ਬਥੇਰਾ ਰੋ ਲਇਆ। ਰੋਂਦਾ ਹੈ ਜ਼ਾਰੋ ਜ਼ਾਰ ਹਾਇ ਦੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ। ਦੇ ਧਨ ਮੇਰਾ ਮੈਂ ਬੁਖਾਰੇ ਜਾਵਨਾ। ਕਰਕੇ ਬਿਉਪਾਰ ਫਿਰ ਏਥੇ ਆਵਨਾ। ਪਿੰਡੀ ਆਕੇ ਜਾਣਾ ਮੇਰੇ ਸਿਰ ਝੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ। ਮੇਰੇ ਨਾਲ ਵੈਰ ਤੇਰਾ ਈ ਕਦੋਂ ਕੁ ਦਾ। ਕਢਿਆ ਤੂ ਖਵਰੇ ਜਿਹੜਾ