(੨੦)
ਈ ਚਰੋਕਣਾ। ਪਿੱਟ ਪਿੱਟ ਅੱਖੀਆਂ ਤੋਂ ਨੀਰ ਡੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ ਕਿਸ ਗਲੋਂ ਦੁਲਿਆ ਤੂੰ ਮੈਨੂੰ ਲੁਟਿਆ। ਹਾਲ ਨਾ ਕਦੇ ਮੈਂ ਤੇਰੇ ਉਤੇ ਸੁਟਿਆ। ਤੇਰੀ ਇਹ ਜਵਾਨੀ ਚੰਗੀ ਕਰੇਂ ਮੇਰਾ ਸਾਰਾ ਧਨ ਮੋੜਦੇ। ਨਹੀਂ ਤੇਰਾ ਕੋੜਮਾ ਕਬੀਲਾ ਰੋੜ੍ਹਦੇ। ਕਾਲ ਦਾ ਨਗਾਰਾ ਤੇ ਸਿਰ ਝੁਲਿਆ। ਅਕਬਰ ਬਾਦਸ਼ਾਹ ਹੈ ਮ੍ਤੈਨੂ ਭੁਲਿਆ। ਕਰਾਂ ਜਾ ਪੁਕਾਰ ਲਾਹੌਰ ਜਾ ਕੇ। ਫੌਜਾਂ ਤੈਨੂ ਹੈ ਤੈਨੂ ਭੁਲਿਆ। ਕਰਾਂ ਦਾ ਪੁਕਾਰ ਮੈਂ ਲਾਹੌਰ ਜਾ ਕੇ। ਫੌਜਾਂ ਤੈਨ੍ਹ ਬੰਨ ਲੈਣ ਏਥੇ ਆ ਕੇ। ਨਿਤ ਤੇ ਕਿਸ਼ਨ ਸਿੰਘ ਫਿਰੇ ਡੁਲ੍ਹਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ।
ਜੁਆਬ ਦੁਲੇ ਦਾ ਮੇਦੇ ਨੂੰ (ਕੋਰੜਾ ਛੰਦ)
ਮੇਦੇ ਨੇ ਸੁਣਾਈਆਂ ਦੁਲੇ ਤਾਈਂ ਬਾਣੀਆਂ। ਤੁਰਤ ਨਿਕਾਲੇ ਦੁਲਾ ਤੀਰ ਕਾਨੀਆਂ। ਮੁਨੀ ਦਾੜ੍ਹ੍ਹੀ ਮੁੱਛਾਂ ਨਾਲੇ ਹੈ ਸੁਨਾਂਵਦਾ। ਜਿਹੜਾ ਕਿਹੜਾ ਸਾਲਾ ਬਾਦਸ਼ਾਹ ਦਾ ਆਂਵਦਾ। ਘਲਦੇ ਸ਼ਤਾਬੀ ਬਾਦਸ਼ਾਹ ਨੂੰ ਜਾਇਕੇ ਬੰਨ ਲਵੇ ਦੁਲੇ ਨੂੰ ਸ਼ਤਾਬੀ ਆਇਕੇ। ਲਾਵੀਂ ਜਾਕੇ ਜ਼ੋਰ ਸਾਰਾ ਮਨ ਭਾਉਂਦਾ ਜਿਹੜਾ ਕਿਹੜਾ ਸਾਲਾ ਬਾਦਸ਼ਾਹ ਦਾ ਆਂਵਦਾ। ਉਠ ਜਾ ਸ਼ਤਾਬੀ ਜੇ ਤੂ ਜਾਨ ਲੋੜਦਾ। ਹਡੀ ਹਡੀ ਤੇਰੀ ਨਹੀਂ ਤੇ ਅਜ ਤੋੜਦਾ। ਕਿਸੇ ਲਈ ਬਾਦਸ਼ਾਹ ਨੂੰ ਨਹੀਂ ਬੋਲਦਾ। ਜਿਹੜਾ ਕਿਹੜਾ ਸਾਲਾ ਬਾਦਸ਼ਾਹ ਦਾ ਆਂਵਦਾ ਸਾਡਾ ਵਲ ਨਜ਼ਰਾਂ ਕਰੇਂਦਾ ਮੈਲੀਆਂ। ਏਥੇ ਆਕੇ ਮੇਰੇ ਕੋਲੋਂ ਮੰਗੇ ਥੈਲੀਆਂ। ਭਲੀ ਪਤ ਨਾਲ ਏਥੋਂ ਨਹੀਂ ਜਾਂਵਦਾ। ਜਿਹੜਾ ਕਿਹੜਾ ਸਾਲਾ ਬਾਦਸ਼ਾਹ ਦਾ ਆਂਵਦਾ। ਲੈ ਕੇ ਜਾਵੇ ਮੇਰੇ ਕੋਲੋਂ ਅਜ ਬੋਰੀਆਂ। ਬੋਲਿਆ ਹੈ ਫਿਰ ਕਟ ਕਰਾਂ ਪੂਰੀਆ। ਮੇਰੇ ਪਾਸੇ ਨਾਮ ਬਾਦਸ਼ਾਹ ਦਾ ਗਾਂਵਦਾ। ਜਿਹੜਾ ਕਿਹੜਾ ਸਾਲਾ ਬਾਦਸ਼ਾਹ ਦਾ ਆਂਵਦਾ। ਪਟੀਆਂ ਜਾਂ ਬੋਦੀਆਂ ਮੇਦਾ ਸੀ ਰੋਂਵਦਾ। ਭਜਾ ਜਾਂਦਾ ਖਤਰੀ ਸੀ ਵੱਡਾ ਸੋਂਹਵਦਾ। ਕਿਸ਼ਨ ਸਿੰਘ ਤਰਫ ਲਾਹੌਰ ਧਾਂਵਦਾ। ਜਿਹੜਾ ਕਿਹੜਾ ਸਾਲਾ ਬਾਦਸ਼ਾਹ ਦਾ ਆਂਵਦਾ।