ਪੰਨਾ:Dulla Bhatti.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧

ਫਰਿਆਦ ਮੇਦੇ ਦੀ ਪਾਸ ਸ਼ਾਹ ਦੇ

ਮੇਦੇ ਪਿਟਦਾ ੨ ਬੋਦਿਆਂ ਨੂੰ ਗਿਆ ਵਿਚ ਦਰਬਾਰ ਸਭ ਖੋਇਕੇ ਤੇ ਹਾਏ ਸ਼ਾਹ ਮੈਨੂੰ ਦੁਲੇ ਲੁਟ ਲਿਆ ਕੀਤੀ ਹਾਲ ਹੀ ਹਾਲ ਹੈ ਰੋਇਕੇ ਤੇ। ਰਾਤੀ ਕੀਤੀ ਤੁਆਜ਼ਿਆ ਬਹੁਤ ਡਾਢੀ ਅਸੀਂ ਉਠੇ ਸਵੇਰ ਜਾਂ ਸੋਇਕੇ ਤੇ। ਅਸਾਂ ਦਿਤੀਆਂ ਮਾਲ ਜਾਂ ਮੰਗਿਆ ਸੀ ਦਾੜ੍ਹੀ ਮੁਛ ਕਟੀ ਹਥ ਧੋਇਕੇ ਤੇ। ਮੋਰਾਹਾਲਤੁ ਦੇਖ ਲੈ ਬਾਦਸ਼ਾਹਾਂ ਅਰਜ ਕਰੇ ਦਰਬਾਰ ਖਲੋਇਕੇ ਤੇ। ਕਿਸ਼ਨ ਸਿੰਘ ਪਰ ਅਲੀ ਦੇ ਵਾਂਗ ਮੇਦਾ ਬੰਨਾ ਦਾ ਹਥ ਧੋਇਕੇ ਤੇ।

ਬੇਗਮ ਨੇ ਹਜ਼ ਕਰਨ ਜਾਣਾ ਅਤੇ ਦੁਲੇ ਕੋਲ ਠਹਿਰਨਾ ਅਤੇ ਧਨ ਗੁਵਾ ਦੇਣਾ

ਬੇਗਮ ਬੋਲੀ ਸ਼ਾਹ ਤਾਈਂ ਦੁਨੀਆਂ ਕਾਬੇ ਦੇ ਹੱਜ ਨੂੰ ਜਾਂਵਦੀ ਏ। ਕਰਾਂ ਹੱਜ ਮੈਂ ਭੀ ਨੀਯਤ ਧਰਕੇ ਤੇ ਇਹ ਦਿਲ ਮੇਰੇ ਵਿਚ ਆਂਵਦੀ ਏ। ਅਕਬਰ ਆਖਦਾ ਕੰਮ ਸੁਆਬ ਦਾ ਹੈ ਤੁਰਤ ਕਰਦਾ ਏ ਤਬਾ ਜੋ ਚਾਂਵਦੀ ਏ। ਬੇਗਮ ਸ਼ਾਹ ਦੇ ਨਾਲ ਸਲਾਹ ਕਰਕੇ ਝੱਟ ਕੂਚ ਸਮਾਨ ਕਮਾਂਵਦੀ ਏ। ਖੇਮੇ ਤੰਬੂ ਦੇ ਸਾਜ਼ ਸਮਾਨ ਸਾਰੇ ਊਠਾਂ ਤੇ ਭਾਰ ਲਵਾਂਵਦੀ ਏ। ਹੋਰ ਖੈਰ ਖੈਰਾਤਵੀ ਕਰਨ ਖਾਤਰ ਕਈ ਖੱਚਰਾਂ ਧਨ ਲੈ ਜਾਂਵਦੀ ਏ। ਬਹੁਤ ਨੌਕਰਾਂ ਚਾਕਰਾਂ ਸੰਗ ਲੈ ਕੇ ਵਕਤ ਸ਼ਾਮ ਦੇ ਵਾਗ ਉਠਾਵਦੀ ਏ। ਵਿਚ ਰਾਹ ਦੇ ਨੌਕਰਾਂ ਸਾਰਿਆਂ ਨੂੰ ਪਿੰਡੀ ਰਹਿਣ ਦਾ ਹੁਕਮ ਸੁਣਾਂਵਦੀ ਏ। ਅਜ ਦੁਲੇ ਦੇ ਪਾਸ ਅਰਾਮ ਕਰਨਾ ਏਹ ਬਾਤ ਮੇਰੇ ਮਨ ਭਾਂਵਦੀ ਏ। ਤਿੰਨ ਕੋਸ ਰਹਿਆ ਪਿੰਡੀ ਸ਼ਹਿਰ ਜਦੋਂ ਇਕ ਨਫਰ ਨੂੰ ਅਗੇ ਦੁੜਾਂਵਦੀ ਏ। ਜਾ ਦੁਲੇ ਨੂੰ ਮੇਰਾ ਸਵਾਲ ਕਹਿਣਾ ਬੇਗਮ ਨਫਰ ਨੂੰ ਖੂਬ ਸਮਝਾਂਵਦੀ ਏ। ਆਖੀਂ ਦੁਲੇ ਨੂੰ ਏਥੇ ਮਕਾਮ ਕਰਨਾ ਬੇਗਮ ਕਾਬੇ ਦੇ ਹੱਜ ਨੂੰ ਜਾਂਵਦੀ ਏ। ਕੀਤੀ ਖਬਰ ਜਾਂ ਦੁਲੇ ਨੂੰ ਨਫਰ ਜਾਕੇ ਖੁਸ਼ੀ ਦੁਲੇ ਦੇ ਦਿਲ ਵਿਚ ਆਂਵਦੀ ਏ। ਕਹੇ ਵਾਹ ਧੰਨ ਭਾਗ ਸਾਡੇ ਬੇਗਮ ਕਦਮ ਜਦ ਪਿੰਡ ਵਿਚ ਪਾਂਵਦੀ ਏ। ਇਕ ਜਗਾ ਬਣਾਂਵਦਾ ਨਫਰ ਤਾਈਂ ਸੁੰਦਰ ਖੂਬ ਹੀ ਜੇਹੜੀ