ਪੰਨਾ:Dulla Bhatti.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬

ਸੇਖੋਂ ਤੇ ਦੁਲੇ ਦੀ ਬਹਾਦਰੀ ਦੇਖ ਕੇ ਮੁਆਫ ਕਰਨਾ ਤੇ ਘੋੜੇ ਇਨਾਮ ਦੇਣਾ ਤੇ ਲਾਹੌਰ ਜਾਣ ਲਈ ਕਹਿਣਾ

ਸੇਖੋਂ ਦੁਲੇ ਦੀ ਦੇਖ ਬਹਾਦਰੀ ਨੂੰ ਪੰਝੀ ਦੇਂਵਦਾ ਘੋੜੇ ਇਨਾਮ ਯਾਰੋ। ਨਾਲੇ ਆਖਦਾ ਚਲ ਤੂੰ ਸੰਗ ਮੇਰੇ ਮੇਰੇ ਬਾਦਸ਼ਾਹ ਨੂੰ ਕਰੋ ਸਲਾਮ ਯਾਰੋ। ਸਭ ਤੇਰੇ ਕਸੂਰ ਮੁਆਫ ਹੋਵਨ ਕਰਦਾ ਨੇਕੀ ਮੈਂ ਤੇਰੀ ਬਿਆਨ ਯਾਰੋ। ਬਾਦਸ਼ਾਹ ਨੇ ਕਿਸੇ ਦੀ ਨਹੀਂ ਮੰਨੀ ਜਦੋਂ ਸੁਣਦਾ ਸੀ ਮੇਰੀ ਕਲਾਮ ਯਾਰੋ। ਕੋਈ ਜਾਇਕੇ ਬਦੀ ਦਾ ਕਰੇ ਤੇਰੀ ਤਬ ਰਖਾਂ ਮੈਂ ਨੇਕ ਫਰਜਾਮ ਯਾਰੋ। ਕਿਸ਼ਨ ਸਿੰਘ ਮੈਂ ਸੱਚ ਦਾ ਝੂਠ ਕਰਕੇ ਸਚ ਦਾ ਕਰਦਾ ਸੀ ਤੈਨੂੰ ਇਨਜਾਮ ਯਾਰੋ।

ਸੇਖੋਂ ਨਾਲ ਦੁਲੇ ਨੇ ਲਾਹੌਰ ਆਉਣਾ

ਦੁਲਾ ਪੰਜ ਸੌ ਸੰਗ ਸਵਾਰ ਲੈ ਕੇ ਸੇਖੋਂ ਨਾਲ ਲਾਹੌਰ ਨੂੰ ਆਂਵਦਾ ਈ। ਮੈਂ ਤਾਂ ਸ਼ਾਹ ਨੂੰ ਕਰਾਂ ਸਲਾਮ ਨਾਹੀਂ ਏਹ ਬੋਲਕੇ ਮੁਖੋਂ ਸੁਨਾਂਵਦਾ ਈ। ਸੇਖੋਂ ਆਖਦਾ ਜਿਵੇਂ ਸਲਾਹ ਤੇਰੀ ਤੇਰਾ ਬੋਲ ਮੈਂ ਨਹੀਂ ਭੁਆਂਵਦਾ ਈ। ਜਦੋਂ ਵਿਚ ਲਾਹੌਰ ਦੇ ਆਏ ਵੜੇ ਸੇਖੋਂ ਦੁਲੇ ਨੂੰ ਓਥੇ ਠਹਿਰਾਂਵਦਾ ਈ। ਭਾਈ ਦੁਲਿਆ ਜਰਾ ਸਸਤਾਂ ਜਾਵੀਂ ਮੈਂ ਤਾਂ ਸ਼ਾਹ ਨੂੰ ਖਬਰ ਪੁਚਾਂਵਦਾ ਈ। ਜਾਂ ਪੁਜਾ ਝਟ ਵਜ਼ੀਰ ਤਾਈਂ ਤੈਨੂੰ ਆਦਰ ਨਾਲ ਲਿਜਾਂਵਦਾ ਈ। ਜਾਏ ਸੇਖੋਂ ਨੇ ਬਾਪ ਨੂੰ ਖਬਰ ਕੀਤੀ ਦੁਲਾ ਤੇਰੇ ਸਲਾਮ ਨੂੰ ਆਵਦਾ ਈ। ਭੇਜ ਸ਼ਾਹ ਨੇ ਫਿਰ ਵਜ਼ੀਰ ਦਿਤਾ ਨਾਲੇ ਬੋਲਕੇ ਇਹ ਫੁਰਮਾਂਵਦਾ ਈ। ਜਾਕੇ ਨਾਲ ਤਾਜੀਬ ਲਿਆ ਉਸ ਨੂੰ ਜੇਹੜਾ ਸੇਖੋਂ ਦਾ ਭਾਈ ਸਦਾਂਵਦਾ ਈ। ਝਟ ਗਿਆ ਵਜੀਰ ਤੇ ਲੈ ਆਇਆ ਦੁਲਾ ਵਿਚ ਦਰਬਾਰ ਦੇ ਆਂਵਦਾ ਈ। ਖੜਾ ਹੋਂਵਦਾ ਸ਼ੇਰ ਦੇ ਵਾਂਗ ਯਾਰੋ ਨਾਲ ਸਾਂਗ ਦੇ ਤੁਰਤ ਭਵਾਂਵਦਾ ਈ। ਨਾਲ ਜਾਂਦਾ ਪੇ ਜ਼ਿਮੀਂ ਤੇ ਮਾਰਦਾ ਉਤੇ ਸੀਸ ਨੂੰ ਝਟ ਝੁਕਾਵਦਾ ਈ। ਇਸ ਹਾਲ ਨੂੰ ਦੇਖ ਕੇ ਕਹੇ ਸੋਖੋਂ ਏਹਨੂੰ ਅਦਬ ਅਦਾਬ ਨਾ ਆਉਂਦਾ ਈ। ਜਦੋਂ ਮਸਤ ਹਾਥੀ ਵਾਂਗ ਜਾ ਖੜਾ ਹੋਇਆ ਦਿਲ