ਪੰਨਾ:Dulla Bhatti.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭

ਸਾਰਿਆ ਦੇ ਖੌਫ ਖਾਂਵਦਾ ਈ। ਅਹਿਲਕਾਰਾਂ ਦਾ ਸੀਨਾ ਕੰਬ ਗਿਆ ਨਾਲ ਸ਼ੈਨਤਾਂ ਸ਼ਾਹ ਫਰਮਾਂਵਦਾ ਈ। ਏਥੋਂ ਝੱਬ ਹੀ ਏਹਨੂੰ ਲਜਾਓ ਸੇਖੋਂ ਏਹਦਾ ਰੂਪ ਹੀ ਬੜਾ ਡਰਾਂਵਦਾ ਈ। ਸੇਖੋਂ ਝੱਟ ਹੀ ਰਮਜ ਨੂੰ ਸਮਝ ਜਾਵੇ ਫਿਰ ਦੁਲੇ ਨੂੰ ਇਹ ਸੁਨਾਂਵਦਾ ਈ। ਚਲ ਸੈਹਰ ਦਾ ਸੈਰ ਕਰਾਵਾਂ ਤੈਨੂੰ ਇਹ ਦਿਲ ਮੇਰੇ ਅਜ ਚਾਂਵਦਾ ਈ। ਸੇਖੋਂ ਨਾਲ ਸੀ ਦੁਲਾ ਰਵਾਨ ਹੋਇਆ ਜਦੋਂ ਵਿਚ, ਬਜਾਰ ਦੇ ਜਾਂਵਦਾ ਈ। ਕਹੇ ਸੇਖੋਂ ਨੂੰ ਮੁੜਕੇ ਜਾ ਭਾਈ ਮੈਂ ਤਾਂ ਤੇਰੀ ਤਕਲੀਫ ਨਾ ਚਾਂਹਵਦਾ ਈ। ਆਖੇ ਦੁਲੇ ਦੇ ਸੇਖੋਂ ਮੁੜ ਜਾਏ ਪਿਛੋਂ ਦੁਲਾ ਫਿਰ ਰੰਗ ਬਤਾਂਵਦਾ ਈ। ਅਸਾਂ ਭੁਖੇ ਨਾ ਜਾਣਾ ਲਾਹੌਰ ਵਿਚੋਂ ਨਾਲ ਦੋਸਤਾਂ ਮਤਾ ਪਕਾਂਵਦਾ ਈ। ਕਿਸ਼ਨ ਸਿੰਘ ਨਾ ਸੂਰਮਾਂ ਮੂਲ ਟਲਦਾ ਦੇਖੋ ਅਜ ਕੀ ਹਥ ਦੁਖਾਂਵਦਾ ਈ।

ਲੁਟਣਾ ਦੁਲੇ ਨੇ ਹਲਵਾਈਆਂ ਨੂੰ-ਕੋਰੜਾ ਛੰਦ

ਡਰ ਕੇ ਦੁਲੇ ਥੀਂ ਸੇਖੋਂ ਪਿਛਾਂਹ ਜਾਂਵਦਾ। ਸਾਥੀਆਂ ਤੇ ਤਾਈਂ ਦੁਲਾ ਹੈ ਸੁਨਾਂਵਦਾ। ਭੁਖਿਆਂ ਅਸਾਂ ਏਥੋਂ ਨਹੀਂ ਮੂਲ ਜਾਵਣਾ। ਰੋਜ਼ ਨਾ ਲਾਹੌਰ ਵਿਚ ਫੇਰਾ ਪਾਵਣਾ। ਚਲੋ ਹਲਵਾਈਆਂ ਦੇ ਬਜਾਰ ਚਲੀਏ ਚੰਗੀ ਚੰਗੀ ਜਗਾ ਦੇਖੋ ਫੇਰਾ ਪਾ ਲਈਏ। ਕਰੇ ਜੇਹੜਾ ਦਿਲ ਤੁਸਾਂ ਸੋਈ ਖਾਵਣਾ। ਰੋਜ ਨਾ ਲਾਹੌਰ ਵਿਚ ਫੇਰਾ ਪਾਵਣਾ। ਕਰਦੇ ਸਲਾਹ ਸਭੀ ਹੋਸੀ ਜਾਂਵਦ। ਝੱਟ ਹਲਵਾਈਆਂ ਦੀ ਤਰਫ ਧਾਂਵਦੇ ਜਾਕੇ ਬਜ਼ਾਰ ਵਿਚ ਸ਼ੋਰ ਪਾਵਣਾ। ਰੋਜ ਨਾ ਲਾਹੌਰ ਵਿਚ ਫੇਰਾ ਪਾਵਣਾ। ਪੀਂਵਦੇ ਸੀ ਦੁਧ ਤੇ ਮਠਆਈ ਖਾਂਵਦੇ। ਬੋਲਦਾ ਜੇ ਕੋਈ ਸੀ ਓਹਨੂੰ ਡਰਾਵਦੇ। ਤੇਗ ਦਾ ਸ਼ਿਤਾਬੀ ਖਿਚ ਲੈ ਬਣਾਵਣਾ। ਰੋਜ ਨਾ ਲਾਹੌਰ ਸ਼ਹਿਰ ਫੇਰਾ ਪਾਵਣਾ। ਥੋਹੜੀ ਘਨੀ ਖਾਂਪੇ ਤੇ ਖਰਾਬ ਕਰਦੇ। ਬਾਦਸ਼ਾਹ ਕੋਲੋਂ ਨਹੀਂ ਮੂਲ ਡਰਦੇ। ਚੱਕ ਕੇ ਤੇ ਬਾਕੀ ਪਲੇ ਵਿਚ ਪਾਵਣਾ। ਰੋਜ ਨਾ ਲਾਹੌਰ ਵਿਚ ਫੇਰਾ ਪਾਵਣਾ। ਖਾਕੇ ਮਿਠਾਈ ਨਾਲੇ ਗਲੇ ਲੜਦੇ। ਬੋਲਦਾ ਜੇ ਕੋਈ ਓਹਨੂੰ ਖੂਬ ਕੁਟਦੇ। ਰੱਜਕੇ ਕਿਸ਼ਨ ਸਿੰਘ ਉਠ ਧਾਵਣਾ।